ਨਵੀਂ ਦਿੱਲੀ : ਸੀਨੀਅਰ ਪੱਤਰਕਾਰ ਰਜਤ ਸ਼ਰਮਾ ਨੇ ਸ਼ਨੀਵਾਰ ਨੂੰ ਦਿੱਲੀ ਅਤੇ ਜ਼ਿਲਾ ਕ੍ਰਿਕਟ ਸੰਘ (ਡੀ. ਡੀ. ਸੀ. ਏ.) ਪ੍ਰਧਾਨ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਇਸ ਦਾ ਕਾਰਣ ਉਸ ਨੇ ਸੰਸਥਾ ਵਿਚਾਲੇ ਚਲ ਰਹੀ ਖਿੱਚੋਤਾਣ ਦੱਸੀ ਹੈ। ਰਜਤ ਸ਼ਰਮਾ ਦੇ ਅਸਤੀਫੇ ਤੋਂ ਕੁਝ ਹੀ ਘੰਟਿਆਂ ਬਾਅਦ ਸੀ. ਈ. ਓ. ਰਵੀ ਚੋਪੜਾ ਨੇ ਵੀ ਅਸਤੀਫਾ ਦੇ ਦਿੱਤਾ ਹੈ। ਕ੍ਰਿਕਟ ਸਲਾਹਕਾਰ ਕਮੇਟੀ (ਸੀ. ਏ. ਸੀ.) ਦੇ ਕੁਝ ਮੈਂਬਰਾਂ ਸੁਨੀਲ ਵਾਲਸਨ ਅਤੇ ਯਸ਼ਪਾਲ ਸ਼ਰਮਾ ਨੇ ਵੀ ਆਪਣਾ ਅਹੁਦਾ ਛੱਡ ਦਿੱਤਾ ਹੈ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕੀ ਅਤੁਲ ਵਾਸਨ ਦੀ ਅਗਵਾਈ ਵਾਲੀ ਕਮੇਟੀ ਅਤੇ ਕੋਚ ਕੇ. ਪੀ. ਭਾਸਕਰ ਰਣਜੀ ਟ੍ਰਾਫੀ ਟੀਮ ਲਈ ਬਣੇ ਰਹਿੰਦੇ ਹਨ ਜਾਂ ਨਹੀਂ। ਸ਼ਰਮਾ ਸਾਬਕਾ ਵਿਤ ਮੰਤਰੀ ਸਵਰਗੀ ਅਰੁਣ ਜੇਤਲੀ ਦਾ ਸਮਰਥਨ ਮਿਲਣ 'ਤੇ ਕ੍ਰਿਕਟ ਪ੍ਰਸ਼ਾਸਨ ਨਾਲ ਜੁੜੇ ਸੀ।
ਹੁਣ ਰਜਤ ਸ਼ਰਮਾ ਦੇ ਅਸਤੀਫੇ ਤੋਂ ਬਾਅਦ ਤਿਹਾੜਾ 'ਤੇ ਲੱਗੀ ਪਾਬੰਦੀ ਖਤਮ ਹੋਣ ਦੀ ਸੰਭਾਵਨਾ ਹੈ। ਇਸ ਨਾਲ ਉਸ ਦਾ ਇਕ ਦਸੰਬਰ ਵਿਚ ਮੁੰਬਈ ਵਿਖੇ ਹੋਣ ਵਾਲੀ ਬੀ. ਸੀ. ਸੀ. ਆਈ. ਦੇ ਏ. ਜੀ. ਐੱਮ. ਵਿਚ ਡੀ. ਡੀ. ਸੀ. ਏ. ਦਾ ਪ੍ਰੀਤਨਿਧ ਬਣਨ ਦਾ ਰਸਤਾ ਸਾਫ ਹੋ ਜਾਵੇਗਾ। ਤਿਹਾੜਾ ਨੇ ਬਿਆਨ ਵਿਚ ਕਿਹਾ, ''ਰਜਤ ਜੀ ਨੇ ਅਸਤੀਫਾ ਦੇ ਕੇ ਸਹੀ ਫੈਸਲਾ ਲਿਆ ਹੈ। ਕਲ 8 ਡਾਇਰੈਕਟਰਾਂ ਨੇ ਪ੍ਰਧਾਨ ਦੀਆਂ ਸਾਰੀਆਂ ਸ਼ਕਤੀਆਂ ਨੂੰ ਵਾਪਸ ਲੈਣ ਦੇ ਪੱਖ ਵਿਚ ਹਸਤਾਖਰ ਕੀਤੇ ਸੀ। ਮੇਰੀ ਪ੍ਰਧਾਨ ਬਣਨ 'ਚ ਕੋਈ ਦਿਲਚਸਪੀ ਨਹੀਂ ਹੈ। ਜਰਨਲ ਸਕੱਤਰ ਹੋਣ ਕਾਰਨ ਮੇਰੇ ਕੋਲ ਕਾਫੀ ਕੰਮ ਹੋਵੇਗਾ। ਸਾਨੂੰ ਰਜਤ ਜੀ ਦਾ ਅਸਤੀਫਾ ਸਵੀਕਾਰ ਕਰਨ ਲਈ ਐਮਰਜੈਂਸੀ ਬੈਠਕ ਬੁਲਾਉਣੀ ਹੋਵੇਗੀ ਜੋ ਸਮੱਸਿਆ ਨਹੀਂ ਹੈ। ਇਸ ਤੋਂ ਬਾਅਦ ਸਾਨੂੰ ਨਵੇਂ ਪ੍ਰਧਾਨ ਦੀ ਚੋਣ ਲਈ ਆਮ ਸਭਾ ਦੀ ਬੈਠਕ ਲਈ ਤਾਰੀਖ ਤੈਅ ਕਰਨੀ ਹੋਵੇਗੀ।''
ਇਸ ਤੋਂ ਰਜਤ ਸ਼ਰਮਾ ਨੇ ਬਿਆਨ 'ਚ ਕਿਹਾ ਸੀ, ''ਇੱਥੇ ਕ੍ਰਿਕਟ ਪ੍ਰਸ਼ਾਸਨ ਹਰ ਸਮੇਂ ਖਿੱਚੋਤਾਣ ਵਾਲਾ ਰਹਿੰਦਾ ਹੈ। ਮੈਨੂੰ ਲਗਦਾ ਹੈ ਕਿ ਇੱਥੇ ਨਿਜੀ ਸੁਆਰਥ ਹਮੇਸ਼ਾ ਕ੍ਰਿਕਟ ਦੇ ਹਿੱਤਾਂ ਖਿਲਾਫ ਸਰਗਰਮ ਰਿਹਾ ਹੈ। ਅਜਿਹਾ ਲਗਦਾ ਹੈ ਕਿ ਡੀ. ਡੀ. ਸੀ. ਏ. ਵਿਚ ਵਫਾਦਾਰੀ, ਈਮਾਦਾਰੀ ਅਤੇ ਪਾਰਦਰਸ਼ਤਾ ਦੇ ਸਿਧਾਂਤਾਂ ਦੇ ਨਾਲ ਚਲਣਾ ਸੰਭਵ ਨਹੀਂ ਹੈ ਜਿਨ੍ਹਾਂ ਨਾਲ ਕਿ ਮੈਂ ਕਿਸੇ ਵੀ ਕੀਮਤ 'ਤੇ ਸਮਝੌਤਾ ਨਹੀਂ ਕਰਾਂਗਾ।''
IPL 2020: ਟੀਮਾਂ ਵਲੋਂ ਰਿਲੀਜ਼ ਕੀਤੇ ਗਏ ਖਿਡਾਰੀਆਂ ਦੀ ਸੂਚੀ ਜਾਰੀ
NEXT STORY