ਸਪੋਰਟਸ ਡੈਸਕ- ਭਾਰਤ ਦੀ ਦੋ ਵਾਰ ਦੀ ਓਲੰਪਿਕ ਤਗਮਾ ਜੇਤੂ ਅਤੇ ਸਟਾਰ ਬੈਡਮਿੰਟਨ ਖਿਡਾਰਨ ਪੀ.ਵੀ. ਸਿੰਧੂ ਨੇ ਦਸੰਬਰ ਵਿੱਚ ਚੀਨ ਵਿਖੇ ਹੋਣ ਵਾਲੇ ਬੀ.ਡਬਲਿਊ.ਐਫ. (BWF) ਵਿਸ਼ਵ ਟੂਰ ਫਾਈਨਲਜ਼ ਲਈ ਕੁਆਲੀਫਾਈ ਕਰ ਲਿਆ ਹੈ। 31 ਸਾਲਾ ਸਿੰਧੂ ਦਾ ਮੰਨਣਾ ਹੈ ਕਿ ਉੱਚ ਪੱਧਰੀ ਖੇਡ ਵਿੱਚ ਵਧੀਆ ਪ੍ਰਦਰਸ਼ਨ ਕਰਨ ਲਈ ਉਮਰ ਕੋਈ ਰੁਕਾਵਟ ਨਹੀਂ ਹੈ।
ਹਾਲ ਹੀ ਵਿੱਚ ਹਾਈਲੋ ਓਪਨ ਅਤੇ ਜਾਪਾਨ ਓਪਨ ਦੇ ਖਿਤਾਬ ਜਿੱਤਣ ਤੋਂ ਬਾਅਦ ਸਿੰਧੂ ਵਿਸ਼ਵ ਰੈਂਕਿੰਗ ਵਿੱਚ ਛੇਵੇਂ ਅਤੇ ਵਿਸ਼ਵ ਟੂਰ ਰੈਂਕਿੰਗ ਵਿੱਚ ਪੰਜਵੇਂ ਸਥਾਨ 'ਤੇ ਪਹੁੰਚ ਗਈ ਹੈ। ਉਸ ਨੇ ਕਿਹਾ ਕਿ ਜੇਕਰ ਤੁਸੀਂ ਆਪਣੇ ਸਰੀਰ ਦੀ ਸਹੀ ਦੇਖਭਾਲ ਕਰਦੇ ਹੋ ਅਤੇ ਫਿੱਟ ਰਹਿੰਦੇ ਹੋ, ਤਾਂ 30 ਸਾਲ ਤੋਂ ਵੱਧ ਉਮਰ ਵਿੱਚ ਵੀ ਚੋਟੀ 'ਤੇ ਬਣੇ ਰਹਿਣਾ ਸੰਭਵ ਹੈ।
ਸਿੰਧੂ ਨੇ ਦੱਸਿਆ ਕਿ ਉਸ ਦਾ ਧਿਆਨ ਹੁਣ ਵਿਸ਼ਵ ਟੂਰ ਫਾਈਨਲਜ਼ 'ਤੇ ਹੈ, ਜਿਸ ਲਈ ਉਸ ਨੇ ਆਉਣ ਵਾਲੇ ਕੁੱਝ ਟੂਰਨਾਮੈਂਟਾਂ ਤੋਂ ਆਰਾਮ ਲਿਆ ਹੈ। ਉਸ ਨੇ ਵਿਸ਼ਵਾਸ ਜਤਾਇਆ ਕਿ ਉਹ ਆਪਣੀ ਖੇਡ ਦੇ ਪੁਰਾਣੇ ਦਬਦਬੇ ਨੂੰ ਦੁਬਾਰਾ ਹਾਸਲ ਕਰਨ ਦੇ ਪੂਰੀ ਤਰ੍ਹਾਂ ਸਮਰੱਥ ਹੈ।
ਕੋਹਲੀ ਦੀ ਧਮਾਕੇਦਾਰ ਬੱਲੇਬਾਜ਼ੀ, ਭਾਰਤ ਨੇ ਨਿਊਜ਼ੀਲੈਂਡ ਨੂੰ 5 ਵਿਕਟਾਂ ਨਾਲ ਹਰਾਇਆ
NEXT STORY