ਨਵੀਂ ਦਿੱਲੀ— ਭਾਰਤ ਦੇ ਖਿਲਾਫ ਸ਼ੁਰੂ ਹੋ ਰਹੀ ਤਿੰਨ ਵਨ ਡੇ ਮੈਚਾਂ ਦੀ ਸੀਰੀਜ਼ ਤੋਂ ਪਹਿਲਾਂ ਇੰਗਲੈਂਡ ਨੂੰ ਵੱਡਾ ਝਟਕਾ ਲੱਗਾ ਹੈ। ਟੀਮ ਦੇ ਧਮਾਕੇਦਾਰ ਬੱਲੇਬਾਜ਼ ਐਲੇਕਸ ਹੇਲਸ ਜ਼ਖਮੀ ਹੋਣ ਦੇ ਕਾਰਨ ਪਲੇਇੰਗ ਇਲੈਵਨ 'ਚੋਂ ਬਾਹਰ ਹੋ ਗਏ ਹਨ। ਹੇਲਸ ਦੀ ਜਗ੍ਹਾ ਹੁਣ ਡੇਵਿਡ ਮਲਾਨ ਨੂੰ ਟੀਮ 'ਚ ਸ਼ਾਮਲ ਕੀਤਾ ਗਿਆ ਹੈ।
ਭਾਰਤ ਦੇ ਖਿਲਾਫ ਹੋਈ ਟੀ-20 ਸੀਰੀਜ਼ 'ਚ ਦੂਜੇ ਮੈਚ 'ਚ ਹੇਲਸ ਨੇ 58 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ। ਹੁਣ ਅਜਿਹੇ 'ਚ ਉਨ੍ਹਾਂ ਦਾ ਟੀਮ 'ਚਂ ਨਿਕਲਣਾ ਇੰਗਲੈਂਡ ਲਈ ਮੁਸ਼ਕਲਾਂ ਪੈਦਾ ਕਰ ਸਕਦਾ ਹੈ। ਹੇਲਸ ਦੀ ਗੈਰ ਮੌਜੂਦਗੀ 'ਚ ਪਲੇਇੰਗ ਇਲੈਵਨ 'ਚ ਜੋਅ ਰੂਟ ਦੀ ਜਗ੍ਹਾ ਪੱਕੀ ਹੋ ਗਈ ਹੈ। ਕਪਤਾਨ ਇਓਨ ਮਾਰਗਨ ਹੁਣ ਬੇਨ ਸਟੋਕਸ ਅਤੇ ਜੋਅ ਰੂਟ ਦੋਵਾਂ ਨੂੰ ਬਿਨਾਂ ਕਿਸੇ ਪਰੇਸ਼ਾਨੀ ਦੇ ਪਲੇਇੰਗ ਇਲੈਵਨ 'ਚ ਸ਼ਾਮਲ ਕਰ ਸਕਣਗੇ।
FIFA WC: ਸੈਮੀਫਾਈਲ 'ਚ ਇੰਗਲੈਂਡ ਦੀ ਹਾਰ, ਹੰਝੂਆਂ 'ਚ ਡੁੱਬੇ ਫੈਨਜ਼
NEXT STORY