ਸਿਓਲ : ਦੱਖਣੀ ਕੋਰੀਆ ਵਿਰੁੱਧ ਭਾਰਤ ਦੇ ਡੇਵਿਸ ਕੱਪ ਮੁਕਾਬਲੇ ਤੋਂ ਪਹਿਲਾਂ ਭਾਰਤੀ ਟੈਨਿਸ ਖਿਡਾਰੀ ਦਕਸ਼ਿਨੇਸ਼ਵਰ ਸੁਰੇਸ਼ ਨੇ ਪੇਸ਼ੇਵਰ ਟੈਨਿਸ ਦੀਆਂ ਜ਼ਰੂਰਤਾਂ ਅਤੇ ਚੁਣੌਤੀਆਂ ਨਾਲ ਤਾਲਮੇਲ ਬਿਠਾਉਣ ਬਾਰੇ ਗੱਲ ਕੀਤੀ ਹੈ। ਵੇਕ ਫੌਰੈਸਟ ਯੂਨੀਵਰਸਿਟੀ ਤੋਂ ਹਾਲ ਹੀ ਵਿੱਚ ਗ੍ਰੈਜੂਏਸ਼ਨ ਪੂਰੀ ਕਰਨ ਵਾਲੇ 26 ਸਾਲਾ ਦਕਸ਼ਿਨੇਸ਼ਵਰ ਨੇ ਦੱਸਿਆ ਕਿ ਯੂਨੀਵਰਸਿਟੀ ਵਿੱਚ ਉਸ ਨਾਲ ਅਭਿਆਸ ਦੇ ਸਾਥੀ ਅਤੇ ਸਹਿਯੋਗੀ ਢਾਂਚਾ ਮੌਜੂਦ ਹੁੰਦਾ ਸੀ, ਪਰ ਪੇਸ਼ੇਵਰ ਟੈਨਿਸ ਦੀ ਦੁਨੀਆ ਇਸ ਤੋਂ ਬਿਲਕੁਲ ਵੱਖਰੀ ਹੈ। ਇੱਥੇ ਖਿਡਾਰੀ ਨੂੰ ਇਕੱਲੇ ਯਾਤਰਾ ਕਰਨੀ ਪੈਂਦੀ ਹੈ, ਆਪਣੀ ਫਿਟਨੈਸ ਦਾ ਧਿਆਨ ਰੱਖਣਾ ਪੈਂਦਾ ਹੈ, ਆਪਣਾ ਸ਼ੈਡਿਊਲ ਤਿਆਰ ਕਰਨਾ ਪੈਂਦਾ ਹੈ, ਸਹੀ ਕੋਚ ਲੱਭਣਾ ਪੈਂਦਾ ਹੈ ਅਤੇ ਮਾਨਸਿਕ ਤੌਰ 'ਤੇ ਮਜ਼ਬੂਤ ਰਹਿਣਾ ਪੈਂਦਾ ਹੈ।
ਦਕਸ਼ਿਨੇਸ਼ਵਰ ਨੇ ਕਿਹਾ ਕਿ ਉਸ ਨੂੰ ਆਪਣੀ ਸਮਰੱਥਾ 'ਤੇ ਪੂਰਾ ਭਰੋਸਾ ਹੈ ਅਤੇ ਸਿਖਰ 'ਤੇ ਪਹੁੰਚਣ ਲਈ ਪੂਰੇ ਸਾਲ ਪ੍ਰਦਰਸ਼ਨ ਵਿੱਚ ਲਗਾਤਾਰਤਾ (ਕੰਸਿਸਟੈਂਸੀ) ਅਤੇ ਸਖ਼ਤ ਮਿਹਨਤ ਬਣਾਏ ਰੱਖਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਫਰਵਰੀ ਵਿੱਚ ਨੀਦਰਲੈਂਡ ਵਿਰੁੱਧ ਡੇਵਿਸ ਕੱਪ ਮੁਕਾਬਲੇ ਵਿੱਚ ਉਸ ਨੇ ਤਿੰਨ ਮੈਚ ਜਿੱਤ ਕੇ ਭਾਰਤ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ ਸੀ, ਪਰ ਹੁਣ ਉਹ ਅਤੀਤ ਦੀ ਗੱਲ ਬਣ ਚੁੱਕੀ ਹੈ। ਪੇਸ਼ੇਵਰ ਟੈਨਿਸ ਵਿੱਚ ਮਿਲਣ ਵਾਲੀ ਆਜ਼ਾਦੀ, ਵੱਖ-ਵੱਖ ਕੋਰਟਾਂ ਤੇ ਹਾਲਾਤਾਂ ਵਿੱਚ ਖੇਡਣ, ਯਾਤਰਾ ਕਰਨ ਅਤੇ ਨਵੇਂ ਭੋਜਨ ਦਾ ਆਨੰਦ ਲੈਂਦਿਆਂ ਉਸ ਨੇ ਸਿੱਖਿਆ ਹੈ ਕਿ ਲਗਾਤਾਰ ਖੇਡਣ ਲਈ ਸਰੀਰਕ ਫਿਟਨੈਸ ਅਤੇ ਮਾਨਸਿਕ ਮਜ਼ਬੂਤੀ ਬਹੁਤ ਜ਼ਰੂਰੀ ਹੈ।
IPL 2027 ਦੀਆਂ ਤਿਆਰੀਆਂ ਸ਼ੁਰੂ ! ਮਿਨੀ ਆਕਸ਼ਨ ਬਾਰੇ ਆਈ ਵੱਡੀ ਅਪਡੇਟ
NEXT STORY