ਵੈਲਿੰਗਟਨ: ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਲੌਕੀ ਫਰਗਿਊਸਨ ਨੇ ਭਾਰਤ ਵਿਰੁੱਧ ਆਗਾਮੀ ਟੀ-20 ਸੀਰੀਜ਼ ਲਈ 15 ਸਾਲਾ ਬੱਲੇਬਾਜ਼ ਵੈਭਵ ਸੂਰਿਆਵੰਸ਼ੀ ਦੀ ਭਾਰਤੀ ਟੀਮ ਵਿੱਚ ਚੋਣ ਦੀ ਸ਼ਲਾਘਾ ਕੀਤੀ ਹੈ। ਫਰਗਿਊਸਨ ਅਨੁਸਾਰ ਆਈ.ਪੀ.ਐੱਲ. ਵਿੱਚ ਅਸਾਧਾਰਨ ਪ੍ਰਦਰਸ਼ਨ ਕਰਨ ਵਾਲੇ ਇਸ ਨੌਜਵਾਨ ਖਿਡਾਰੀ ਦੀ ਚੋਣ 'ਤੇ ਉਨ੍ਹਾਂ ਨੂੰ ਕੋਈ ਹੈਰਾਨੀ ਨਹੀਂ ਹੋਈ ਹੈ ਅਤੇ ਉਹ 22 ਅਕਤੂਬਰ ਤੋਂ ਸ਼ੁਰੂ ਹੋਣ ਵਾਲੀ 5 ਮੈਚਾਂ ਦੀ ਟੀ-20 ਸੀਰੀਜ਼ ਵਿੱਚ ਉਸ ਵਿਰੁੱਧ ਗੇਂਦਬਾਜ਼ੀ ਕਰਨ ਲਈ ਉਤਸ਼ਾਹ ਨਾਲ ਇੰਤਜ਼ਾਰ ਕਰ ਰਹੇ ਹਨ। ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ 5 ਟੀ-20, 5 ਵਨਡੇ ਅਤੇ 2 ਟੈਸਟ ਮੈਚਾਂ ਦੀ ਲੜੀ ਖੇਡੀ ਜਾਣੀ ਹੈ, ਜਿਸ ਵਿੱਚ ਫਰਗਿਊਸਨ ਅਨੁਸਾਰ ਭਾਰਤੀ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਵੀ ਨਿਊਜ਼ੀਲੈਂਡ ਦੀਆਂ ਸਵਿੰਗ ਅਤੇ ਬਾਊਂਸ ਵਾਲੀਆਂ ਅਨੁਕੂਲ ਸਥਿਤੀਆਂ ਵਿੱਚ ਗੇਂਦਬਾਜ਼ੀ ਕਰਨ ਲਈ ਉਤਸ਼ਾਹਿਤ ਹੋਣਗੇ।
ਦੂਜੇ ਪਾਸੇ, 35 ਸਾਲਾ ਲੌਕੀ ਫਰਗਿਊਸਨ ਦੀ ਵੀ 3 ਸਾਲਾਂ ਬਾਅਦ ਨਿਊਜ਼ੀਲੈਂਡ ਦੀ ਵਨਡੇ ਟੀਮ ਵਿੱਚ ਵਾਪਸੀ ਹੋਈ ਹੈ ਅਤੇ ਉਨ੍ਹਾਂ ਨੂੰ ਭਾਰਤ ਵਿਰੁੱਧ ਚੌਥੇ ਤੇ ਪੰਜਵੇਂ ਵਨਡੇ ਮੈਚ ਲਈ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਨੇ ਆਪਣਾ ਆਖਰੀ ਵਨਡੇ ਮੈਚ 2023 ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ ਭਾਰਤ ਵਿਰੁੱਧ ਮੁੰਬਈ ਵਿਖੇ ਖੇਡਿਆ ਸੀ। ਲਗਭਗ ਇੱਕ ਦਹਾਕੇ ਤੋਂ ਆਈ.ਪੀ.ਐੱਲ. ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਅਤੇ ਗੁਜਰਾਤ ਟਾਈਟਨਜ਼ ਸਮੇਤ 5 ਟੀਮਾਂ ਵੱਲੋਂ ਖੇਡ ਚੁੱਕੇ ਫਰਗਿਊਸਨ ਨੇ ਦੱਸਿਆ ਕਿ ਉਨ੍ਹਾਂ ਨੇ ਆਗਾਮੀ ਵਿਸ਼ਵ ਕੱਪ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੀ ਫਿਟਨੈੱਸ 'ਤੇ ਸਖ਼ਤ ਮਿਹਨਤ ਕੀਤੀ ਹੈ ਤਾਂ ਜੋ ਉਹ ਰਾਸ਼ਟਰੀ ਵਨਡੇ ਟੀਮ ਵਿੱਚ ਆਪਣਾ ਯੋਗਦਾਨ ਪਾ ਸਕਣ।
ਚਾਈਨਾ ਓਪਨ: ਫਾਈਨਲ 'ਚ ਮੀਰਾ ਐਂਡਰੀਵਾ ਦਾ ਸਾਹਮਣਾ ਝੇਂਗ ਕਿਨਵੇਨ ਨਾਲ
NEXT STORY