ਨਵੀਂ ਦਿੱਲੀ— ਭਾਰਤ ਦੇ ਸਾਬਕਾ ਕਪਤਾਨ ਅਤੇ ਮਹਾਨ ਸਪਿਨਰ ਅਨਿਲ ਕੁੰਬਲੇ ਦਾ ਮੰਨਣਾ ਹੈ ਕਿ ਸ਼੍ਰੇਅਸ ਅਈਅਰ ਨੂੰ ਵੈਸਟਇੰਡੀਜ਼ ਖਿਲਾਫ ਆਗਾਮੀ ਵਨ-ਡੇ ਸੀਰੀਜ਼ 'ਚ ਚੌਥੇ ਨੰਬਰ 'ਤੇ ਬੱਲੇਬਾਜ਼ੀ ਕਰਨੀ ਚਾਹੀਦੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਭਾਰਤੀ ਗੇਂਦਬਾਜ਼ਾਂ ਲਈ ਇਹ ਸੀਰੀਜ਼ ਚੁਣੌਤੀਪੂਰਨ ਹੋਵੇਗੀ। ਕੁੰਬਲੇ ਨੇ ਕਿਹਾ ਕਿ ਭਾਰਤੀ ਗੇਂਦਬਾਜ਼ਾਂ ਨੂੰ ਵੈਸਟਇੰਡੀਜ਼ ਦੇ ਮਜ਼ਬੂਤ ਬੈਟਿੰਗ ਆਰਡਰ ਖਿਲਾਫ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨਾ ਹੋਵੇਗਾ।
ਉਨ੍ਹਾਂ ਕਿਹਾ, ''ਸ਼ਿਖਰ ਦੇ ਨਹੀਂ ਹੋਣ ਨਾਲ ਕੇ. ਐੱਲ. ਰਾਹੁਲ ਨੂੰ ਪਾਰੀ ਦੀ ਸ਼ੁਰੂਆਤ ਕਰਨ ਦਾ ਮੌਕਾ ਮਿਲਿਆ ਹੈ। ਮੈਂ ਚਾਹਾਂਗਾ ਕਿ ਉਹ ਚੌਥੇ ਨੰਬਰ 'ਤੇ ਉਤਰੇ।'' ਦੋਹਾਂ ਟੀਮਾਂ ਵਿਚਾਲੇ ਪਹਿਲਾ ਵਨ-ਡੇ ਮੈਚ ਚੇਨਈ 'ਚ ਖੇਡਿਆ ਜਾਵੇਗਾ। ਕੁੰਬਲੇ ਨੇ ਅੱਗੇ ਕਿਹਾ, ''ਵੈਸਟਇੰਡੀਜ਼ ਦੇ ਸਾਹਮਣੇ ਗੇਂਦਬਾਜ਼ੀ ਚੁਣੌਤੀਪੂਰਨ ਹੋਵੇਗੀ। ਉਨ੍ਹਾਂ ਕੋਲ ਦਮਦਾਰ ਹਿਟਰਸ ਹਨ। ਵਿਕਟ ਵੀ ਬੱਲੇਬਾਜ਼ੀ ਲਈ ਢੁਕਵੀਂ ਹੈ। ਗੇਂਦਬਾਜ਼ਾਂ ਨੂੰ ਸ਼ਾਨਦਾਰ ਪ੍ਰਦਰਸ਼ਨ ਕਰਨਾ ਹੋਵੇਗਾ।''
ਲਾਬੂਚਾਨੇ ਦੇ ਸੈਂਕੜੇ ਨਾਲ ਆਸਟਰੇਲੀਆ ਦੀ ਮਜ਼ਬੂਤ ਸ਼ੁਰੂਆਤ
NEXT STORY