ਆਇਰਸ : ਰੂਸ ਫੀਫਾ ਵਿਸ਼ਵ ਕੱਪ 'ਚ ਫਲਾਪ ਸਾਬਤ ਹੋਏ ਲਿਓਨਲ ਮੈਸੀ ਨੂੰ ਆਉਣ ਵਾਲੇ ਕੌਮਾਂਤਰੀ ਦੋਸਤਾਨਾ ਮੈਚਾਂ ਲਈ ਅਰਜਨਟੀਨਾ ਦੀ ਰਾਸ਼ਟਰੀ ਟੀਮ 'ਚ ਜਗ੍ਹਾ ਨਹੀਂ ਦਿੱਤੀ ਗਈ। ਪੰਜ ਵਾਰ ਦੇ ਬੈਲਨ ਡੀ ਜੇਤੂ ਮੈਸੀ ਅਤੇ ਦੁਨੀਆ ਦੇ ਸਰਵਸ਼੍ਰੇਸ਼ਠ ਫੁੱਟਬਾਲਰਾਂ ਵਿਚੋਂ ਇਕ ਹਨ ਪਰ ਉਹ ਆਪਣੀ ਰਾਸ਼ਟਰੀ ਟੀਮ ਨੂੰ ਫੀਫਾ ਵਿਚ ਵਿਸ਼ਵ ਜੇਤੂ ਬਣਾਉਣ ਤੋਂ ਖੁੰਝ ਗਏ। ਉਸ ਨੂੰ ਫੀਫਾ ਵਿਚ ਆਪਣੇ ਵਿਅਕਤੀਗਤ ਪ੍ਰਦਰਸ਼ਨ ਲਈ ਆਲੋਚਨਾ ਵੀ ਝਲਣੀ ਪਈ।
ਮੀਡੀਆ ਰਿਪੋਰਟਾਂ ਮੁਤਾਬਕ ਇਸ ਹਫਤੇ ਕਿਹਾ ਗਿਆ ਸੀ ਕਿ ਮੈਸੀ ਨੇ ਸਾਲ 2018 'ਚ ਹੋਣ ਵਾਲੇ ਕੌਮਾਂਤਰੀ ਮੈਚਾਂ ਤੋਂ ਖੁਦ ਨੂੰ ਬਾਹਰ ਰੱਖਣ ਲਈ ਕਿਹਾ ਸੀ ਜਿਸਦੇ ਬਾਅਦ ਸ਼ੁੱਕਰਵਾਰ ਨੂੰ ਐਲਾਨੀ ਟੀਮ 'ਚ ਇਸ ਸਟਾਰ ਫੁੱਟਬਾਲਰ ਨੂੰ ਜਗ੍ਹਾ ਨਹੀਂ ਮਿਲੀ। ਟੀਮ ਦੇ ਕੋਚ ਲਿਓਨਲ ਸਕਾਲੋਨੀ ਦੀ ਟੀਮ 'ਚ ਮੈਸੀ ਤੋਂ ਇਲਾਵਾ ਮੈਨਚੈਸਟਰ ਸਿਟੀ ਦੇ ਸਰਜਿਓ ਏਗੁਏਰੋ, ਪੈਰਿਸ ਸੈਂਟ ਜਰਮਨ ਦੇ ਏਂਜਲ ਡੀ ਮਾਰੀਆ ਅਤੇ ਏਸੀ ਮਿਲਾਨ ਦੇ ਨਵੇਂ ਖਿਡਾਰੀ ਗੋਂਜਾਲੋ ਹਿਗੁਏਨ ਨੂੰ ਵੀ ਸ਼ਾਮਲ ਨਹੀਂ ਕੀਤਾ ਗਿਆ। ਅਰਜਨਟੀਨਾ ਦੀ ਟੀਮ ਅਗਲੇ ਮਹੀਨੇ ਗੁਆਤੇਮਾਲਾ ਅਤੇ ਕੋਲੰਬੀਆ ਦੇ ਖਿਲਾਫ ਅਮਰੀਕਾ ਨਾਲ ਦੋਸਤਾਨਾ ਮੈਚ ਖੇਡੇਗੀ ਜਦਕਿ ਉਸ ਦੇ 2 ਹੋਰ ਦੋਸਤਾਨਾ ਮੈਚ ਇਸ ਸਾਲ ਦੇ ਆਖਰ 'ਚ ਹੋਣੇ ਹਨ।
ਮਲੇਸ਼ੀਆ ਵੱਲੋਂ ਭਾਰਤੀ ਮੂਲ ਦੇ ਖਿਡਾਰੀ ਲਾਉਣਗੇ ਜੱਫੇ ਤੇ ਪਾਉਣਗੇ ਕਬੱਡੀਆਂ
NEXT STORY