ਨਵੀਂ ਦਿੱਲੀ : ਬੱਲੇਬਾਜ਼ੀ 'ਚ ਦੁਨੀਆ ਦਾ ਲਗਭਗ ਹਰ ਰਿਕਾਰਡ ਆਪਣੇ ਨਾਂ ਕਰਨ ਵਾਲੇ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦੇ ਪੁੱਤਰ ਅਰਜੁਨ ਤੇਂਦੁਲਕਰ ਕ੍ਰਿਕਟ ਦੇ ਮੈਦਾਨ 'ਤੇ ਹੋਲੀ-ਹੋਲੀ ਆਪਣੇ ਪੈਰ ਪਸਾਰ ਰਹੇ ਹਨ। ਅਜਿਹਾ ਹੀ ਕੁਝ ਮੁੰਬਈ ਅਤੇ ਅਸਮ ਵਿਚਾਲੇ ਮੌਜੂਦਾ ਮੁਕਾਬਲਾ ਸੂਰਤ ਵਿਚ ਦੇਖਣ ਨੂੰ ਮਿਲਿਆ। ਅਸਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ। ਅਸਮ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ। ਟੀਮ ਦੇ ਤਿਨ ਖਿਡਾਰੀ ਜੀਰੋ 'ਤੇ ਆਊਟ ਹੋ ਗਏ। ਇਸ ਤੋਂ ਬਾਅਦ ਦਾਨਿਸ਼ ਦਾਸ ਨੇ ਸਭ ਤੋਂ ਵੱਧ 69 ਗੇਂਦਾਂ 'ਤੇ 34 ਦੌੜਾਂ ਬਣਾਈਆਂ ਜਦਕਿ ਅਮਲਾਜਿਓਤੀ ਦਾਸ ਨੇ ਵੀ 63 ਗੇਂਦਾਂ 'ਤੇ 23 ਦੌੜਾਂ ਦੀ ਪਾਰੀ ਖੇਡੀ।
ਅਰਜੁਨ ਤੇਂਦੁਲਕਰ ਨੇ ਮੈਚ ਦੇ 5ਵੇਂ ਓਵਰ ਵਿਚ ਸਲਾਮੀ ਬੱਲੇਬਾਜ਼ੀ ਦਾਨਿਸ਼ ਅਹਿਮਦ 1(12) ਦਾ ਵਿਕਟ ਕੱਢ ਕੇ ਟੀਮ ਨੂੰ ਪਹਿਲੀ ਸਫਲਤਾ ਦਿਵਾਈ। ਇਸ ਤੋਂ ਬਾਅਦ ਉਸ ਨੂੰ 38ਵੇਂ ਓਵਰ ਵਿਚ ਰਿਸ਼ੀਕੇਸ਼ ਬੋਰਾ 1(3) ਅਤੇ ਰਿਤੁਰਾਜ ਬਿਸਵਾਸ 0(4) ਦੀ ਵਿਕਟ ਲਿਆ। ਅਰਜੁਨ ਤੋਂ ਇਲਾਵਾ ਦਿਵਿਆਂਸ਼ ਨੇ 2 ਵਿਕਟਾਂ ਕੱਢ ਅਸਮ ਨੂੰ ਜਲਦੀ ਸਮੇਟਨ 'ਚ ਮਹੱਤਵਪੂਰਨ ਭੂਮਿਕਾ ਨਿਭਾਈ। ਅਸਮ ਦੀ ਟੀਮ 41ਵੇਂ ਓਵਰ ਵਿਚ ਹੀ ਆਲਆਊਟ ਹੋ ਗਈ। ਅਰਜੁਨ ਦੀ ਸ਼ਾਨਦਾਰ ਗੇਂਦਬਾਜ਼ੀ ਕਾਰਨ ਅਸਮ ਦੀ ਟੀਮ 99 ਦੌੜਾਂ 'ਤੇ ਹੀ ਆਲਆਊਟ ਹੋ ਗਈ। ਜਿਸ ਤੋਂ ਬਾਅਦ ਯਸ਼ਸਵੀ ਜੈਸਵਾਲ ਨੇ 65 ਗੇਂਦਾਂ 'ਤੇ 56 ਦੌੜਾਂ ਦੀ ਪਾਰੀ ਖੇਡ ਕੇ ਮੁੰਬਈ ਦੀ ਟੀਮ ਨੂੰ 10 ਵਿਕਟਾਂ ਨਾਲ ਜਿੱਤ ਦਿਵਾਈ। ਉੱਥੇ ਹੀ ਵੀਨੂ ਮਾਕੰਡ ਟਰਾਫੀ ਅੰਡਰ-19 ਲਿਮਿਟੇਡ ਓਵਰ 2018-19 ਟੂਰਨਾਮੈਂਟ 5 ਅਕਤੂਬਰ ਤੋਂ ਸ਼ੁਰੂ ਹੋਇਆ ਹੈ ਅਤੇ ਇਹ 4 ਨਵੰਬਰ ਤੱਕ ਚੱਲੇਗਾ।
BCCI ਨੇ ਮੰਨੀ ਕੋਹਲੀ ਦੀ ਗੱਲ , ਵਿਦੇਸ਼ੀ ਦੌਰੇ 'ਤੇ ਨਾਲ ਹੋਵੇਗੀ ਪਤਨੀ ਜਾਂ ਗਰਲਫਰੈਂਡ
NEXT STORY