ਨਾਗੋਯਾ : ਏਸ਼ੀਆਈ ਖੇਡਾਂ ਦੀ ਟੈਨਿਸ ਪ੍ਰਤੀਯੋਗਤਾ ਵਿੱਚ ਭਾਰਤ ਦੇ ਦਕਸ਼ਿਨੇਸ਼ਵਰ ਸੁਰੇਸ਼ ਨੇ ਮੈਨਜ਼ ਸਿੰਗਲਜ਼)ਮੁਕਾਬਲੇ ਵਿੱਚ ਜਿੱਤ ਨਾਲ ਸ਼ੁਰੂਆਤ ਕਰਦਿਆਂ ਅੰਤਿਮ 16 (ਪ੍ਰੀ-ਕੁਆਰਟਰ ਫਾਈਨਲ) ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਪਹਿਲੇ ਗੇੜ ਵਿੱਚ ਬਾਏ (bye) ਹਾਸਲ ਕਰਨ ਵਾਲੇ ਦਕਸ਼ਿਨੇਸ਼ਵਰ ਨੇ ਮੰਗਲਵਾਰ ਨੂੰ ਖੇਡੇ ਗਏ ਮੁਕਾਬਲੇ ਵਿੱਚ ਇੰਡੋਨੇਸ਼ੀਆ ਦੇ ਗੁਨਾਵਨ ਤ੍ਰਿਸਮੁਵੰਤਾਰਾ ਨੂੰ ਸਿੱਧੇ ਸੈੱਟਾਂ ਵਿੱਚ 7-5, 7-6 (2) ਨਾਲ ਹਰਾਇਆ। ਇੱਕ ਘੰਟੇ ਤੱਕ ਚੱਲੇ ਇਸ ਮੈਚ ਵਿੱਚ ਭਾਰਤੀ ਖਿਡਾਰੀ ਨੇ ਸਖ਼ਤ ਮੁਕਾਬਲੇ ਵਿੱਚ ਆਪਣਾ ਸੰਜਮ ਬਣਾਏ ਰੱਖਦਿਆਂ ਜਿੱਤ ਦਰਜ ਕਰਕੇ ਪ੍ਰੀ-ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਦੋਵਾਂ ਖਿਡਾਰੀਆਂ ਦੀ ਵਿਸ਼ਵ ਰੈਂਕਿੰਗ ਵਿੱਚ ਵੱਡਾ ਅੰਤਰ ਹੋਣ ਦੇ ਬਾਵਜੂਦ ਇਹ ਮੁਕਾਬਲਾ ਉਮੀਦ ਨਾਲੋਂ ਜ਼ਿਆਦਾ ਫਸਵਾਂ ਸਾਬਤ ਹੋਇਆ। ਭਾਰਤੀ ਖਿਡਾਰੀ ਦਕਸ਼ਿਨੇਸ਼ਵਰ ਦੀ ਰੈਂਕਿੰਗ 364 ਹੈ, ਜਦਕਿ ਤ੍ਰਿਸਮੁਵੰਤਾਰਾ ਦੀ ਰੈਂਕਿੰਗ 2000 ਤੋਂ ਵੀ ਹੇਠਾਂ ਹੈ।
ਏਸ਼ੀਆਈ ਖੇਡਾਂ : ਮੁੱਕੇਬਾਜ਼ੀ 'ਚ ਪਰਵੀਨ ਹੁੱਡਾ ਅਤੇ ਅੰਕੁਸ਼ ਪੰਘਾਲ ਸੋਨ ਤਗਮੇ ਤੋਂ ਇੱਕ ਜਿੱਤ ਦੂਰ
NEXT STORY