ਆਈਚੀ ਨਾਗੋਯਾ : ਏਸ਼ੀਆਈ ਖੇਡਾਂ ਵਿੱਚ ਭਾਰਤੀ ਪੁਰਸ਼ ਕੰਪਾਊਂਡ ਤੀਰਅੰਦਾਜ਼ੀ ਟੀਮ ਨੇ ਸ਼ਾਨਦਾਰ ਵਾਪਸੀ ਕਰਦਿਆਂ ਇੱਕ ਬੇਹੱਦ ਰੋਮਾਂਚਕ ਫਾਈਨਲ ਮੁਕਾਬਲੇ ਵਿੱਚ ਚੀਨ ਨੂੰ 238-237 ਨਾਲ ਹਰਾ ਕੇ ਸੋਨ ਤਗਮਾ (ਗੋਲਡ ਮੈਡਲ) ਆਪਣੇ ਨਾਮ ਕਰ ਲਿਆ ਹੈ। ਭਾਰਤ ਦੇ ਸਾਹਿਲ ਜਾਧਵ, ਗਣੇਸ਼ ਮਣੀ ਰਤਨਮ ਥਿਰੂਮੁਰੂ ਅਤੇ ਕੁਸ਼ਲ ਦਲਾਲ ਦੀ ਤਿਕੜੀ ਅੱਧੇ ਸਮੇਂ ਤੱਕ 118-120 ਅਤੇ ਤਿੰਨ ਰਾਊਂਡਾਂ ਤੋਂ ਬਾਅਦ 178-179 ਨਾਲ ਪਿੱਛੇ ਚੱਲ ਰਹੀ ਸੀ।ਹਾਲਾਂਕਿ, ਫਾਈਨਲ ਰਾਊਂਡ ਵਿੱਚ ਤਿੰਨਾਂ ਭਾਰਤੀ ਤੀਰਅੰਦਾਜ਼ਾਂ ਨੇ ਆਪਣੇ ਆਖਰੀ ਤੀਰਾਂ ਨਾਲ 10-10 ਪੁਆਇੰਟ ਹਾਸਲ ਕਰਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਫਾਈਨਲ ਰਾਊਂਡ ਵਿੱਚ ਚੀਨ ਦੇ ਖਿਡਾਰੀ ਵੱਲੋਂ ਲਏ ਗਏ 8 ਪੁਆਇੰਟਾਂ ਨੇ ਭਾਰਤ ਨੂੰ ਬੜ੍ਹਤ ਦਿਵਾਈ, ਜਿਸ ਤੋਂ ਬਾਅਦ ਭਾਰਤੀ ਖਿਡਾਰੀਆਂ ਨੇ ਸੰਯਮ ਬਣਾ ਕੇ ਜਿੱਤ ਪੱਕੀ ਕੀਤੀ।
ਇਹ ਪ੍ਰਾਪਤੀ ਦਿਨ ਦਾ ਭਾਰਤ ਦਾ ਤੀਜਾ ਤੀਰਅੰਦਾਜ਼ੀ ਸੋਨ ਤਗਮਾ ਸੀ, ਜਿਸ ਨਾਲ ਮਹਿਲਾ ਕੰਪਾਊਂਡ ਟੀਮ ਅਤੇ ਕੰਪਾਊਂਡ ਮਿਕਸਡ ਟੀਮ ਦੇ ਖ਼ਿਤਾਬਾਂ ਤੋਂ ਬਾਅਦ ਜਿੱਤ ਦੀ ਹੈਟ੍ਰਿਕ ਪੂਰੀ ਹੋ ਗਈ ਹੈ। ਕੰਪਾਊਂਡ ਈਵੈਂਟਸ ਵਿੱਚ ਮਿਲੀਆਂ ਇਨ੍ਹਾਂ ਜਿੱਤਾਂ ਨੇ ਆਈਚੀ-ਨਾਗੋਯਾ ਖੇਡਾਂ ਵਿੱਚ ਭਾਰਤ ਦੇ ਕੁੱਲ 10 ਸੋਨ ਤਗਮਿਆਂ ਦੇ ਅੰਕੜੇ ਵਿੱਚ ਤਿੰਨ ਤਗਮਿਆਂ ਦਾ ਅਹਿਮ ਯੋਗਦਾਨ ਪਾਇਆ ਹੈ।
ਕਪਿਲ ਪੋਖਰੀਆ ਨੇ ਪੁਰਸ਼ਾਂ ਦੇ 90 ਕਿਲੋਗ੍ਰਾਮ ਵਰਗ ਵਿੱਚ ਕਾਂਸੀ ਦਾ ਤਗਮਾ ਜਿੱਤਿਆ
NEXT STORY