ਨਾਗੋਯਾ : ਭਾਰਤੀ ਪੁਰਸ਼ ਵਾਲੀਬਾਲ ਟੀਮ ਸ਼ਨੀਵਾਰ ਨੂੰ ਏਸ਼ੀਆਈ ਖੇਡਾਂ ਵਿੱਚ ਪੰਜਵੇਂ ਅਤੇ ਛੇਵੇਂ ਸਥਾਨ ਲਈ ਖੇਡੇ ਗਏ ਮੁਕਾਬਲੇ ਵਿੱਚ ਥਾਈਲੈਂਡ ਤੋਂ 2-3 ਨਾਲ ਹਾਰ ਗਈ, ਜਿਸ ਨਾਲ ਉਸ ਨੇ ਪ੍ਰਤੀਯੋਗਤਾ ਵਿੱਚ ਛੇਵੇਂ ਸਥਾਨ 'ਤੇ ਰਹਿ ਕੇ ਆਪਣਾ ਅਭਿਆਨ ਸਮਾਪਤ ਕੀਤਾ। ਇੱਕ ਘੰਟਾ 56 ਮਿੰਟ ਤੱਕ ਚੱਲੇ ਇਸ ਰੋਮਾਂਚਕ ਅਤੇ ਫਸਵੇਂ ਮੈਚ ਵਿੱਚ ਭਾਰਤੀ ਟੀਮ 19-25, 25-17, 21-25, 25-17, 15-17 ਦੇ ਸਕੋਰ ਨਾਲ ਹਾਰ ਗਈ।
ਭਾਰਤ ਵੱਲੋਂ ਜੇਰੋਮ ਵਿਨੀਤ ਨੇ ਸਭ ਤੋਂ ਵੱਧ 22 ਅੰਕ ਅਤੇ ਜੋਏਲ ਬੈਂਜਾਮਿਨ ਜੇਬਰਾਜ ਨੇ 17 ਅੰਕ ਬਣਾਏ, ਜਦਕਿ ਅਸ਼ਵਲ ਰਾਏ (14 ਅੰਕ) ਅਤੇ ਚਿਰਾਗ ਯਾਦਵ (11 ਅੰਕ) ਨੇ ਵੀ ਆਪਣਾ ਯੋਗਦਾਨ ਪਾਇਆ। ਦੂਜੇ ਪਾਸੇ ਥਾਈਲੈਂਡ ਦੀ ਜਿੱਤ ਵਿੱਚ ਸੁਵਿਤ ਮਹਾਸਿਰੀਯੋਥਿਨ ਨੇ 25 ਅੰਕ ਅਤੇ ਥਾਨੈਟ ਬਮਰੁੰਗਫਾਕਡੀ ਨੇ 19 ਅੰਕ ਹਾਸਲ ਕੀਤੇ।
ਏਸ਼ੀਆਈ ਖੇਡਾਂ (ਰਗਬੀ): ਭਾਰਤੀ ਮਹਿਲਾ ਰਗਬੀ ਟੀਮ ਛੇਵੇਂ ਸਥਾਨ 'ਤੇ ਰਹੀ
NEXT STORY