ਆਈਚੀ-ਨਾਗੋਯਾ (ਜਾਪਾਨ) : ਏਸ਼ੀਆਈ ਖੇਡਾਂ 2026 ਵਿੱਚ ਭਾਰਤ ਦੇ ਨੀਰਜ ਚੌਹਾਨ ਨੇ ਪੁਰਸ਼ਾਂ ਦੇ ਵਿਅਕਤੀਗਤ ਰੀਕਰਵ ਤੀਰਅੰਦਾਜ਼ੀ ਮੁਕਾਬਲੇ ਵਿੱਚ ਆਪਣੇ ਹੀ ਦੇਸ਼ ਦੇ ਧੀਰਜ ਬੋਮਦੇਵਰਾ ਨੂੰ ਹਰਾ ਕੇ ਕਾਂਸੀ ਦਾ ਤਗਮਾ ਹਾਸਲ ਕੀਤਾ ਹੈ। ਕਾਂਸੀ ਦੇ ਤਗਮੇ ਲਈ ਖੇਡੇ ਗਏ ਇਸ ਮੁਕਾਬਲੇ ਵਿੱਚ ਨੀਰਜ ਚੌਹਾਨ ਨੇ ਧੀਰਜ ਬੋਮਦੇਵਰਾ ਨੂੰ 6-4 ਨਾਲ ਹਰਾ ਕੇ ਪੋਡੀਅਮ 'ਤੇ ਆਪਣੀ ਜਗ੍ਹਾ ਪੱਕੀ ਕੀਤੀ।
ਮੈਚ ਵਿੱਚ ਤੀਜੇ ਸੈੱਟ ਤੱਕ ਧੀਰਜ 4-2 ਨਾਲ ਅੱਗੇ ਚੱਲ ਰਹੇ ਸਨ, ਪਰ ਨੀਰਜ ਨੇ ਚੌਥਾ ਸੈੱਟ 30-28 ਨਾਲ ਜਿੱਤ ਕੇ ਮੁਕਾਬਲਾ ਬਰਾਬਰੀ 'ਤੇ ਲਿਆਂਦਾ ਅਤੇ ਇਸ ਤੋਂ ਬਾਅਦ ਨਿਰਣਾਇਕ ਸੈੱਟ 29-28 ਨਾਲ ਜਿੱਤ ਕੇ ਤਗਮਾ ਆਪਣੇ ਨਾਮ ਕਰ ਲਿਆ। ਇਸ ਜਿੱਤ ਦੇ ਨਾਲ ਹੀ ਨੀਰਜ ਚੌਹਾਨ 2010 ਵਿੱਚ ਤਰੁਣਦੀਪ ਰਾਏ ਵੱਲੋਂ ਜਿੱਤੇ ਗਏ ਚਾਂਦੀ ਦੇ ਤਗਮੇ ਤੋਂ ਬਾਅਦ ਏਸ਼ੀਆਈ ਖੇਡਾਂ ਦੀ ਵਿਅਕਤੀਗਤ ਰੀਕਰਵ ਤੀਰਅੰਦਾਜ਼ੀ ਸਪਰਧਾ ਵਿੱਚ ਤਗਮਾ ਜਿੱਤਣ ਵਾਲੇ ਦੂਜੇ ਭਾਰਤੀ ਪੁਰਸ਼ ਤੀਰਅੰਦਾਜ਼ ਬਣ ਗਏ ਹਨ।
ਏਸ਼ੀਆਈ ਖੇਡਾਂ : ਗੋਲਫ਼ 'ਚ ਪ੍ਰਣਵੀ ਉਰਸ ਨੇ ਜਿੱਤਿਆ ਗੋਲਡ, ਮਹਿਲਾ ਟੀਮ ਨੂੰ ਮਿਲਿਆ ਸਿਲਵਰ
NEXT STORY