ਨਾਗੋਯਾ : ਭਾਰਤ ਦੇ ਟੈਨਿਸ ਖਿਡਾਰੀ ਸੁਮਿਤ ਨਾਗਲ ਨੇ ਬੁੱਧਵਾਰ ਨੂੰ ਏਸ਼ੀਆਈ ਖੇਡਾਂ ਦੇ ਪੁਰਸ਼ ਸਿੰਗਲਜ਼ ਮੁਕਾਬਲੇ ਦੇ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ, ਜਦਕਿ ਦਕਸ਼ਿਨੇਸ਼ਵਰ ਸੁਰੇਸ਼ ਤੀਜੇ ਗੇੜ ਵਿੱਚ ਹਾਰ ਕੇ ਬਾਹਰ ਹੋ ਗਏ ਹਨ। ਵਿਸ਼ਵ ਰੈਂਕਿੰਗ ਵਿੱਚ 249ਵੇਂ ਸਥਾਨ 'ਤੇ ਕਾਬਜ਼ ਅਤੇ 7ਵੀਂ ਸੀਡ ਨਾਗਲ ਨੇ ਉਜ਼ਬੇਕਿਸਤਾਨ ਦੇ ਸਰਗੇਈ ਫੋਮਿਨ ਨੂੰ ਸਿੱਧੇ ਸੈੱਟਾਂ ਵਿੱਚ 6-3, 6-2 ਨਾਲ ਮਾਤ ਦਿੱਤੀ। ਹੁਣ ਅੰਤਿਮ ਅੱਠ ਵਿੱਚ ਨਾਗਲ ਦਾ ਸਾਹਮਣਾ ਚੀਨ ਦੇ ਤੀਜੀ ਸੀਡ ਅਤੇ ਵਿਸ਼ਵ ਰੈਂਕਿੰਗ ਵਿੱਚ 111ਵੇਂ ਨੰਬਰ ਦੇ ਖਿਡਾਰੀ ਯੀਬਿੰਗ ਵੂ ਨਾਲ ਹੋਵੇਗਾ, ਜਿਨ੍ਹਾਂ ਵਿਰੁੱਧ 2024 ਸ਼ੰਘਾਈ ਮਾਸਟਰਜ਼ ਵਿੱਚ ਨਾਗਲ ਨੂੰ 3-6, 3-6 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਦੂਜੇ ਪਾਸੇ, ਦਕਸ਼ਿਨੇਸ਼ਵਰ ਸੁਰੇਸ਼ ਨੂੰ ਤੀਜੇ ਗੇੜ ਵਿੱਚ ਚੀਨੀ ਤਾਈਪੇ ਦੇ 6ਵੀਂ ਸੀਡ ਚੁਨ ਸ਼ਿਨ ਸੇਂਗ ਹੱਥੋਂ 3-6, 4-6 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਪੁਰਸ਼ ਡਬਲਜ਼ ਵਿੱਚ ਵੀ ਭਾਰਤ ਦੀਆਂ ਉਮੀਦਾਂ ਨੂੰ ਝਟਕਾ ਲੱਗਾ, ਜਿੱਥੇ ਐੱਨ. ਸ਼੍ਰੀਰਾਮ ਬਾਲਾਜੀ ਅਤੇ ਅਨਿਰੁੱਧ ਚੰਦਰਸ਼ੇਖਰ ਦੀ ਜੋੜੀ ਕੜੇ ਕੁਆਰਟਰ ਫਾਈਨਲ ਮੁਕਾਬਲੇ ਵਿੱਚ ਚੀਨ ਦੀ ਫੁਮਿਨ ਚਿਆਂਗ ਅਤੇ ਤਿਆਨਹੁਈ ਜਿਆਂਗ ਦੀ ਜੋੜੀ ਤੋਂ 7-6, 6-7, 8-10 ਨਾਲ ਹਾਰ ਕੇ ਬਾਹਰ ਹੋ ਗਈ। ਹਾਲਾਂਕਿ, ਯੂਕੀ ਭਾਂਬਰੀ ਅਤੇ ਦਕਸ਼ਿਨੇਸ਼ਵਰ ਦੀ ਦੂਜੀ ਭਾਰਤੀ ਪੁਰਸ਼ ਡਬਲਜ਼ ਜੋੜੀ ਬੁੱਧਵਾਰ ਨੂੰ ਹੀ ਆਪਣਾ ਕੁਆਰਟਰ ਫਾਈਨਲ ਮੁਕਾਬਲਾ ਖੇਡੇਗੀ
ਏਸ਼ੀਆਈ ਖੇਡਾਂ ’ਚ ਭਾਰਤ ਦੀ ਝੋਲੀ 'ਚ ਹੁਣ ਤੱਕ 24 ਮੈਡਲ, ਖਿਡਾਰੀਆਂ ਨੇ ਦਿਖਾਇਆ ਦਮਖਮ : DSP ਹਰਜਿੰਦਰ ਸਿੰਘ ਗਿੱਲ
NEXT STORY