ਸਪੋਰਟਸ ਡੈਸਕ- ਏਸ਼ੀਆਈ ਖੇਡਾਂ ਦੇ ਕ੍ਰਿਕਟ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਅੱਜ ਭਾਰਤ ਦਾ ਸਾਹਮਣਾ ਸ਼੍ਰੀਲੰਕਾ ਨਾਲ ਹੋ ਰਿਹਾ ਹੈ। ਸ਼੍ਰੀਲੰਕਾ ਨੇ ਟਾਸ ਜਿੱਤਿਆ ਤੇ ਭਾਰਤ ਨੂੰ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ ਈਸ਼ਾਨ ਕਿਸ਼ਨ ਦੀਆਂ 80 ਦੌੜਾਂ ਤੇ ਵੈਭਵ ਸੂਰਿਆਵੰਸ਼ੀ ਦੀਆਂ 38 ਦੌੜਾਂ ਦੀ ਬਦੌਲਤ 20 ਓਵਰਾਂ 'ਚ 7 ਵਿਕਟਾਂ ਗੁਆ ਕੇ 169 ਦੌੜਾਂ ਬਣਾਈਆਂ ਤੇ ਸ਼੍ਰੀਲੰਕਾ ਨੂੰ ਜਿੱਤ ਲਈ 170 ਦੌੜਾਂ ਦਾ ਟੀਚਾ ਦਿੱਤਾ। ਸ਼੍ਰੀਲੰਕਾ ਲਈ ਥਾਰਿੰਡੂ ਰਤਨਾਇਕੇ ਨੇ 2, ਸਹਾਨ ਆਰਛਿਗੇ ਨੇ 2, ਵਾਨੁਜਾ ਸਹਾਨ ਨੇ 1, ਲਸਿਥ ਕਰੂਸਪੁਲੇ ਨੇ 1 ਤੇ ਨੁਵਾਂਡੂ ਫਰਨਾਂਡੋ ਨੇ 1 ਵਿਕਟਾਂ ਲਈਆਂ। ਇਹ ਮੈਚ ਭਾਰਤ ਤੇ ਸ਼੍ਰੀਲੰਕਾ ਦੋਵਾਂ ਲਈ ਬਹੁਤ ਮਹੱਤਵਪੂਰਨ ਹੈ। ਇਸ ਮੈਚ ਦਾ ਜੇਤੂ ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਦੇ ਫਾਈਨਲ 'ਚ ਜਾਵੇਗਾ।
ਏਸ਼ੀਆਈ ਖੇਡਾਂ: ਯਾਮਿਨੀ ਮੌਰੀਆ ਜੂਡੋ ਦੇ 57 ਕਿਲੋ ਭਾਰ ਵਰਗ ਦੇ ਕੁਆਰਟਰ ਫਾਈਨਲ 'ਚ ਪੁੱਜੀ
NEXT STORY