ਨਾਗੋਆ : ਭਾਰਤ ਦੇ ਜੈ ਮੀਣਾ ਨੇ ਏਸ਼ੀਆਈ ਖੇਡਾਂ 2026 ਵਿੱਚ ਬੁੱਧਵਾਰ ਨੂੰ ਪੁਰਸ਼ਾਂ ਦੇ ਸਿੰਗਲਜ਼ ਸੋਫਟ ਟੈਨਿਸ ਮੁਕਾਬਲੇ ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਇਤਿਹਾਸ ਰਚ ਦਿੱਤਾ। ਸੈਮੀਫਾਈਨਲ ਵਿੱਚ 45 ਮਿੰਟ ਤੱਕ ਚੱਲੇ ਰੋਮਾਂਚਕ ਮੁਕਾਬਲੇ ਦੌਰਾਨ ਉਨ੍ਹਾਂ ਨੂੰ ਜਾਪਾਨ ਦੇ ਤੋਕੋਯਾ ਕੁਰੋਸਾਕਾ ਹੱਥੋਂ 2-4 (3-5, 1-4, 1-4, 4-1, 6-4, 1-4) ਨਾਲ ਹਾਰ ਦਾ ਸਾਹਮਣਾ ਕਰਨਾ ਪਿਆ, ਪਰ ਸੈਮੀਫਾਈਨਲ 'ਚ ਪਹੁੰਚਣ ਨਾਲ ਹੀ ਉਨ੍ਹਾਂ ਦਾ ਕਾਂਸੀ ਦਾ ਤਗਮਾ ਪੱਕਾ ਹੋ ਗਿਆ ਸੀ। ਮੱਧ ਪ੍ਰਦੇਸ਼ ਦੇ ਦੇਵਾਸ ਦੇ ਰਹਿਣ ਵਾਲੇ 26 ਸਾਲਾ ਜੈ ਮੀਣਾ ਨੇ ਤਿੰਨ ਗੇਮਾਂ ਤੋਂ ਪੱਛੜਨ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦਿਆਂ ਅਗਲੀਆਂ ਦੋ ਗੇਮਾਂ ਜਿੱਤੀਆਂ ਸਨ, ਪਰ ਛੇਵੀਂ ਗੇਮ 'ਚ ਜਾਪਾਨੀ ਖਿਡਾਰੀ ਨੇ ਪਲਟਵਾਰ ਕਰਦਿਆਂ ਮੈਚ ਆਪਣੇ ਨਾਮ ਕਰ ਲਿਆ।
ਇਸ ਤੋਂ ਪਹਿਲਾਂ ਜੈ ਮੀਣਾ ਨੇ ਕੁਆਰਟਰ ਫਾਈਨਲ 'ਚ ਫਿਲਿਪੀਨਜ਼ ਦੇ ਸ਼ੇਰਵਿਨ ਨੁਗਿਟ ਨੂੰ 4-3 ਨਾਲ ਅਤੇ ਗਰੁੱਪ ਮੈਚ 'ਚ ਪਾਕਿਸਤਾਨ ਦੇ ਅਰਾਇਨ ਹੁਸੈਨ ਨੂੰ 4-0 ਨਾਲ ਹਰਾ ਕੇ ਸੈਮੀਫਾਈਨਲ 'ਚ ਜਗ੍ਹਾ ਬਣਾਈ ਸੀ। ਆਪਣੇ ਤੀਜੇ ਏਸ਼ੀਆਈ ਖੇਡਾਂ (2018 ਅਤੇ 2022 ਤੋਂ ਬਾਅਦ) ਵਿੱਚ ਭਾਗ ਲੈ ਰਹੇ ਮੀਣਾ ਦਾ ਇਹ ਇਨ੍ਹਾਂ ਖੇਡਾਂ ਵਿੱਚ ਪਹਿਲਾ ਤਗਮਾ ਹੈ। ਇਸ ਤੋਂ ਪਹਿਲਾਂ ਉਹ 2024 ਦੀ ਵਿਸ਼ਵ ਸੋਫਟ ਟੈਨਿਸ ਚੈਂਪੀਅਨਸ਼ਿਪ ਦੇ ਮਿਕਸਡ ਡਬਲਜ਼ 'ਚ ਵੀ ਕਾਂਸੀ ਦਾ ਤਗਮਾ ਜਿੱਤ ਚੁੱਕੇ ਹਨ, ਪਰ ਏਸ਼ੀਆਈ ਖੇਡਾਂ ਦਾ ਇਹ ਤਗਮਾ ਉਨ੍ਹਾਂ ਦੇ ਅੰਤਰਰਾਸ਼ਟਰੀ ਕਰੀਅਰ ਅਤੇ ਭਾਰਤੀ ਸੋਫਟ ਟੈਨਿਸ ਲਈ ਇੱਕ ਇਤਿਹਾਸਕ ਪ੍ਰਾਪਤੀ ਹੈ।
IPL 2027 ਦੀ Auction ਦਾ ਹੋ ਗਿਆ ਐਲਾਨ ! 3 ਸਾਲਾਂ ਬਾਅਦ...
NEXT STORY