ਸਪੋਰਟਸ ਡੈਸਕ : ਏਸ਼ੀਆਈ ਖੇਡਾਂ 2026 ਦੇ ਪੁਰਸ਼ ਕ੍ਰਿਕਟ ਈਵੈਂਟ ਦਾ ਫਾਈਨਲ ਮੁਕਾਬਲਾ ਭਾਰਤ ਤੇ ਪਾਕਿਸਤਾਨ ਵਿਚਾਲੇ ਖੇਡਿਆ ਜਾਣਾ ਹੈ। ਭਾਰਤੀ ਸਮੇਂ ਅਨੁਸਾਰ ਇਹ ਖਿਤਾਬੀ ਮੁਕਾਬਲਾ ਸਵੇਰੇ 10:00 ਵਜੇ ਸ਼ੁਰੂ ਹੋਵੇਗਾ। ਟੂਰਨਾਮੈਂਟ ਦੇ ਸ਼ੁਰੂਆਤੀ ਪੜਾਅ ਵਿੱਚ ਲਗਾਤਾਰ ਹੋਈ ਮੂਸਲਾਧਾਰ ਬਾਰਿਸ਼ ਕਾਰਨ ਚਾਰੇ ਕੁਆਰਟਰ ਫਾਈਨਲ ਮੈਚ ਬਿਨਾਂ ਕੋਈ ਗੇਂਦ ਸੁੱਟੇ ਰੱਦ ਕਰਨੇ ਪਏ ਸਨ। ਹਾਲਾਂਕਿ ਦੋਵਾਂ ਸੈਮੀਫਾਈਨਲ ਮੁਕਾਬਲਿਆਂ ਦੇ ਸਾਫ਼ ਨਤੀਜੇ ਨਿਕਲੇ ਹਨ ਪਰ ਇਸ ਮਹਾਂਮੁਕਾਬਲੇ ਲਈ ਕੋਈ ਰਿਜ਼ਰਵ ਡੇਅ ਨਹੀਂ ਰੱਖਿਆ ਗਿਆ ਹੈ।
ਨਿਯਮਾਂ ਦੇ ਅਨੁਸਾਰ ਜੇਕਰ ਬਾਰਿਸ਼ ਕਾਰਨ ਫਾਈਨਲ ਮੈਚ ਰੱਦ ਹੁੰਦਾ ਹੈ, ਤਾਂ ਭਾਰਤ ਅਤੇ ਪਾਕਿਸਤਾਨ ਦੋਵਾਂ ਨੂੰ ਸੰਯੁਕਤ ਰੂਪ ਵਿੱਚ ਗੋਲਡ ਮੈਡਲ ਦਿੱਤਾ ਜਾਵੇਗਾ। ਇਹੋ ਨਿਯਮ ਬੰਗਲਾਦੇਸ਼ ਤੇ ਸ਼੍ਰੀਲੰਕਾ ਵਿਚਾਲੇ ਹੋਣ ਵਾਲੇ ਬ੍ਰੋਂਜ਼ ਮੈਡਲ (ਕਾਂਸੀ ਦੇ ਤਗਮੇ) ਦੇ ਮੈਚ 'ਤੇ ਵੀ ਲਾਗੂ ਹੋਵੇਗਾ।
ਸਾਲ 2023 ਦੀਆਂ ਏਸ਼ੀਆਈ ਖੇਡਾਂ ਵਿੱਚ ਅਫਗਾਨਿਸਤਾਨ ਵਿਰੁੱਧ ਫਾਈਨਲ ਮੈਚ ਦੌਰਾਨ ਜਦੋਂ ਅਫਗਾਨਿਸਤਾਨ ਨੇ 18.2 ਓਵਰਾਂ ਵਿੱਚ 112/5 ਦੌੜਾਂ ਬਣਾਈਆਂ ਸਨ, ਤਾਂ ਬਾਰਿਸ਼ ਆਉਣ ਤੋਂ ਬਾਅਦ ਖੇਡ ਦੁਬਾਰਾ ਸ਼ੁਰੂ ਨਹੀਂ ਹੋ ਸਕੀ ਸੀ। ਉਸ ਸਮੇਂ ਦੇ ਨਿਯਮ ਅਨੁਸਾਰ ਉੱਚ ICC T20I ਰੈਂਕਿੰਗ ਦੇ ਆਧਾਰ 'ਤੇ ਭਾਰਤੀ ਟੀਮ ਨੂੰ ਗੋਲਡ ਮੈਡਲ ਦਾ ਜੇਤੂ ਐਲਾਨ ਦਿੱਤਾ ਗਿਆ ਸੀ। ਮੌਜੂਦਾ 2026 ਐਡੀਸ਼ਨ ਵਿੱਚ ਕੁਆਰਟਰ ਫਾਈਨਲ ਤੱਕ ਤਾਂ ਉੱਚ ਰੈਂਕਿੰਗ ਦਾ ਨਿਯਮ ਚੱਲਿਆ ਪਰ ਫਾਈਨਲ ਤੇ ਬ੍ਰੋਂਜ਼ ਮੈਡਲ ਮੈਚਾਂ ਲਈ ਇਸ ਨਿਯਮ ਨੂੰ ਬਦਲ ਦਿੱਤਾ ਗਿਆ ਹੈ। ਇਸ ਵਾਰ ਰੈਂਕਿੰਗ ਦੇ ਆਧਾਰ 'ਤੇ ਜੇਤੂ ਤੈਅ ਕਰਨ ਦੀ ਬਜਾਏ ਮੈਡਲ ਸਾਂਝਾ ਕਰਨ ਦਾ ਨਿਯਮ ਲਾਗੂ ਕੀਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Asian Games : ਭਾਰਤ ਦੀ ਝੋਲੀ ਪਿਆ ਇਕ ਹੋਰ ਗੋਲਡ ਮੈਡਲ, ਬਾਕਸਿੰਗ 'ਚ ਅੰਕੁਸ਼ ਪੰਘਲ ਨੇ ਰਚਿਆ ਇਤਿਹਾਸ
NEXT STORY