ਨਵੀਂ ਦਿੱਲੀ : ਆਈ. ਪੀ. ਐੱਲ. 2020 ਵਿਚ ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ. ਆਰ.) ਟੀਮ ਵਲੋਂ ਰਿਕਾਰਡ 15.50 ਕਰੋੜ ਰੁਪਏ ਵਿਚ ਖਰੀਦੇ ਗਏ ਆਸਟਰੇਲੀਆਈ ਬਾਲਰ ਪੈਟ ਕਮਿੰਸ ਨੇ ਆਪਣੀ ਗਰਲਫਰੈਂਡ ਬੈਕੀ ਬਾਸਟਨ ਨਾਲ ਸਗਾਈ ਕਰ ਲਈ ਹੈ। ਪੈਟ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਬੈਕੀ ਦੀ ਇਕ ਫੋਟੋ ਪੋਸਟ ਕੀਤੀ ਜਿਸ ਵਿਚ ਉਹ ਅੰਗੂਠੀ ਦਿਖਾਉਂਦੇ ਹੋਏ ਖੁਸ਼ੀ ਨਾਲ ਖਿੜ ਰਹੀ ਹੈ। ਹਿਲ ਸਟੇਸ਼ਨ 'ਤੇ ਪਿਕਨਿਕ 'ਤੇ ਗਏ ਪੈਟ ਕਮਿੰਸ ਨੇ ਬੈਕੀ ਨੂੰ ਉਥੇ ਪ੍ਰਪੋਜ਼ ਕੀਤਾ। ਉਸ ਨੇ ਪੋਸਟ ਵਿਚ ਸਗਾਈ ਦੀ ਅੰਗੂਠੀ ਅਤੇ ਦਿਲ ਦੀ ਇਮੋਜ਼ੀ ਵੀ ਦਿੱਤੀ ਹੈ। ਪੈਟ ਦੇ ਉਕਤ ਪੋਸਟ ਪਾਉਂਦੇ ਹੀ ਸੀਨ ਏਬੋਟ, ਵਿਲ ਪਕੋਸਕੀ ਨੇ ਸਭ ਤੋਂ ਪਹਿਲਾਂ ਉਸ ਨੂੰ ਵਧਾਈ ਦਿੱਤੀ।
ਪੈਟ ਕਮਿੰਸ ਅਤੇ ਬੈਕੀ ਬਾਸਟਨ ਪਿਛਲੇ ਲੰਮੇ ਸਮੇਂ ਤੋਂ ਇਕੱਠੇ ਰਹਿ ਰਹੇ ਹਨ। ਬੈਕੀ ਇੰਗਲੈਂਡ ਦੀ ਰਹਿਣ ਵਾਲੀ ਹੈ। ਆਸਟਰੇਲੀਆਈ ਟੀਮ ਜਦੋਂ ਏਸ਼ੇਜ਼ ਸੀਰੀਜ਼ ਲਈ ਇੰਗਲੈਂਡ ਗਈ ਸੀ ਉਦੋਂ ਦੋਨਾਂ ਦੀ ਮੁਲਾਕਾਤ ਹੋਈ ਸੀ। ਲਗਾਤਾਰ ਮਿਲਣ ਕਾਰਨ ਦੋਨਾਂ ਵਿਚ ਦੋਸਤੀ ਹੋਰ ਪੱਕੀ ਹੋ ਗਈ। ਦੋਵਾਂ ਨੂੰ ਪਿਛਲੇ ਸਾਲ ਹੋਏ ਆਸਟਰੇਲੀਅਨ ਸਪੋਰਟਸ ਅਵਾਰਡ ਵਿਚ ਇਕੱਠੇ ਦੇਖਿਆ ਗਿਆ ਸੀ। ਵੈਸੇ ਵੀ ਪੈਟ ਕਮਿੰਸ ਨੇ ਕਦੇ ਵੀ ਬੈਕੀ ਨਾਲ ਆਪਣੇ ਰਿਸ਼ਤੇ ਨੂੰ ਲੁਕਾਇਆ ਨਹੀਂ ਹੈ। ਉਸ ਦੇ ਇੰਸਟਾਗ੍ਰਾਮ 'ਤੇ ਬੈਕੀ ਨਾਲ ਉਸ ਦੀਆਂ ਕਈ ਫੋਟੋਜ਼ ਹਨ।
ਆਈ. ਪੀ. ਐੱਲ. ਦੇ ਪੈਸੇ ਨਾਲ ਖਿਡੌਣੇ ਲੈਣੇ ਚਾਹੁੰਦੀ ਹੈ ਬੈਕੀ
ਪੈਟ ਕਮਿੰਸ ਨੂੰ ਆਈ. ਪੀ. ਐੱਲ.-2020 ਲਈ ਰਿਕਾਰਡ 15.50 ਕਰੋੜ ਰੁਪਏ ਵਿਚ ਖਰੀਦਿਆ ਗਿਆ ਹੈ। ਇਨੀ ਮੋਟੀ ਬੋਲੀ ਲੱਗਣ 'ਤੇ ਜਦੋਂ ਪੈਟ ਕਮਿੰਸ ਦੀ ਪ੍ਰਤੀਕ੍ਰਿਆ ਜਾਣੀ ਗਈ ਤਾਂ ਉਸ ਨੇ ਕਿਹਾ ਕਿ ਮੇਰੇ ਤੋਂ ਜ਼ਿਆਦਾ ਮੇਰੀ ਗਰਲਫਰੈਂਡ ਖੁਸ਼ ਹੈ। ਜਦੋਂ ਉਸ ਕੋਲੋ ਇਹ ਪੁੱਛਿਆ ਗਿਆ ਕਿ ਉਹ ਆਪਣੀ ਗਰਲਫਰੈਂਡ ਨੂੰ ਕਿਹੜਾ ਗਿਫਟ ਦੇਣਾ ਚਾਹੇਗਾ ਤਾਂ ਇਸ 'ਤੇ ਕਮਿੰਸ ਨੇ ਕਿਹਾ—ਉਹ ਨਿਸ਼ਚਿਤ ਤੌਰ 'ਤੇ ਆਪਣੇ ਪਾਲਤੂ ਕੁੱਤੇ ਲਈ ਖਿਡੌਣੇ ਲੈਣੇ ਚਾਹੇਗੀ ਕਿਉਂਕਿ ਉਹ ਪਹਿਲਾਂ ਹੀ ਇਸ ਬਾਰੇ ਵਿਚ ਮੈਨੂੰ ਬੋਲ ਚੁਕੀ ਹੈ।
ਟੋਕੀਓ ਓਲੰਪਿਕ ਦੇ ਚੋਟੀ ਅਧਿਕਾਰੀ 'ਕੋਰੋਨਾ ਵਾਇਰਸ' ਤੋਂ ਪਰੇਸ਼ਾਨ
NEXT STORY