ਨਵੀਂ ਦਿੱਲੀ- ਆਈ. ਸੀ. ਸੀ. ਟੀ-20 ਵਿਸ਼ਵ ਕੱਪ 2021 ਦੇ ਲਈ ਨੈੱਟ ਗੇਂਦਬਾਜ਼ ਦੇ ਤੌਰ 'ਤੇ ਭਾਰਤੀ ਟੀਮ ਦੇ ਨਾਲ ਜੁੜੇ ਤੇਜ਼ ਗੇਂਦਬਾਜ਼ ਆਵੇਸ਼ ਖਾਨ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਤੋਂ ਭਾਰਤ ਪਹੁੰਚ ਗਏ ਹਨ। ਆਵੇਸ਼ ਨੇ ਵੀਰਵਾਰ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਤਸਵੀਰ ਸ਼ੇਅਰ ਕਰਕੇ ਭਾਰਤ ਪਹੁੰਚਣ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਤਸਵੀਰ ਦੇ ਨਾਲ ਲਿਖਿਆ- ਅਗਲਾ ਸਟਾਪ ਦਿੱਲੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪਿਛਲੇ ਹਫਤੇ ਕਰਣ ਸ਼ਰਮਾ, ਸ਼ਾਹਬਾਜ਼ ਅਹਿਮਦਸ ਕ੍ਰਿਸ਼ਣੱਪਾ ਗੌਤਮ ਤੇ ਵੇਂਕਟੇਸ਼ ਅਈਅਰ ਆਗਾਮੀ ਚਾਰ ਨਵੰਬਰ ਤੋਂ ਸ਼ੁਰੂ ਹੋਣ ਵਾਲੇ ਸਈਅਦ ਮੁਸ਼ਤਾਕ ਅਲੀ ਟਰਾਫੀ ਟੂਰਨਾਮੈਂਟ ਵਿਚ ਆਪਣੇ-ਆਪਣੇ ਸੂਬਿਆਂ ਦੀ ਨੁਮਾਇੰਦਗੀ ਕਰਨ ਲਈ ਯੂ. ਏ. ਈ. ਤੋਂ ਭਾਰਤ ਵਾਪਸ ਪਹੁੰਚੇ ਸਨ।
ਇਹ ਖ਼ਬਰ ਪੜ੍ਹੋ- ਅਲਕਾਰਾਜ ਨੇ ਮਰੇ ਨੂੰ ਹਰਾਇਆ, ਕੁਆਰਟਰ ਫਾਈਨਲ 'ਚ ਬੇਰੇਟਿਨੀ ਨਾਲ ਹੋਵੇਗਾ ਮੁਕਾਬਲਾ
ਇਨ੍ਹਾਂ ਖਿਡਾਰੀਆਂ ਨੂੰ ਵੀ ਟੀ-20 ਵਿਸ਼ਵ ਕੱਪ ਦੇ ਲਈ ਨੈੱਟ ਗੇਂਦਬਾਜ਼ ਦੇ ਤੌਰ 'ਤੇ ਭਾਰਤੀ ਟੀਮ ਵਿਚ ਸ਼ਾਮਲ ਕੀਤਾ ਗਿਆ ਸੀ ਤੇ ਟੀਮ ਦੀਆਂ ਤਿਆਰੀਆਂ ਵਿਚ ਆਪਸੀ ਭੂਮਿਕਾ ਨਿਭਾ ਰਹੇ ਸਨ। 24 ਸਾਲਾ ਆਵੇਸ਼ ਖਾਨ ਨੇ ਯੂ. ਏ. ਈ. ਵਿਚ ਖੇਡੇ ਗਏ ਆਈ. ਪੀ. ਐੱਲ. 2021 ਸੀਜ਼ਨ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਉਨ੍ਹਾਂ ਨੇ 16 ਮੈਚਾਂ ਵਿਚ 18.75 ਦੀ ਔਸਤ ਨਾਲ 24 ਵਿਕਟਾਂ ਆਪਣੇ ਨਾਂ ਕੀਤੀਆਂ ਸਨ। 13 ਦੌੜਾਂ 'ਤੇ ਤਿੰਨ ਵਿਕਟਾਂ ਹਾਸਲ ਕਰਕੇ ਸਰਵਸ੍ਰੇਸ਼ਠ ਪ੍ਰਦਰਸ਼ਨ ਕੀਤਾ। ਉਹ ਲੀਗ ਵਿਚ ਹਰਸ਼ਲ ਪਟੇਲ ਤੋਂ ਬਾਅਦ ਦੂਜੇ ਸਭ ਤੋਂ ਜ਼ਿਆਦਾ ਵਿਕਟਾਂ ਹਾਸਲ ਕਰਨ ਵਾਲੇ ਗੇਂਦਬਾਜ਼ ਰਹੇ ਸਨ।
ਇਹ ਖ਼ਬਰ ਪੜ੍ਹੋ- ਨਵੀਆਂ ਟੀਮਾਂ 'ਚ ਦਿਲਚਸਪੀ ਦਰਸਾਉਂਦੀ ਹੈ ਕਿ IPL ਸਭ ਤੋਂ ਵੱਡਾ 'ਮੇਕ ਇਨ ਇੰਡੀਆ' ਬ੍ਰਾਂਡ : ਧੂਮਲ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਨਵੀਆਂ ਟੀਮਾਂ 'ਚ ਦਿਲਚਸਪੀ ਦਰਸਾਉਂਦੀ ਹੈ ਕਿ IPL ਸਭ ਤੋਂ ਵੱਡਾ 'ਮੇਕ ਇਨ ਇੰਡੀਆ' ਬ੍ਰਾਂਡ : ਧੂਮਲ
NEXT STORY