ਢਾਕਾ— ਬੰਗਲਾਦੇਸ਼ ਦੀ ਟੀਮ ਦਾ ਆਈ. ਸੀ. ਸੀ. ਅੰਡਰ-19 ਵਿਸ਼ਵ ਕੱਪ ਜਿੱਤ ਕੇ ਆਪਣੇ ਦੇਸ਼ ਪਹੁੰਚਣ 'ਤੇ ਬੁੱਧਵਾਰ ਨੂੰ ਸ਼ਾਨਦਾਰ ਸਵਾਗਤ ਕੀਤਾ ਗਿਆ ਤੇ ਇਸ ਦੌਰਾਨ ਹਜ਼ਾਰਾਂ ਪ੍ਰਸ਼ੰਸਕ ਸੜਕਾਂ ਤੇ ਸਟੇਡੀਅਮ 'ਚ 'ਅਸੀਂ ਚੈਂਪੀਅਨ ਹਾਂ' ਦੇ ਨਾਰੇ ਲਗਾ ਰਹੇ ਸਨ। ਬੰਗਲਾਦੇਸ਼ ਨੇ ਐਤਵਾਰ ਨੂੰ ਹੋਏ ਫਾਈਨਲ 'ਚ ਚਾਰ ਬਾਰ ਦੇ ਚੈਂਪੀਅਨ ਭਾਰਤ ਨੂੰ ਤਿੰਨ ਵਿਕਟਾਂ ਨਾਲ ਹਰਾ ਕੇ ਖਿਤਾਬ ਜਿੱਤਿਆ। ਬੰਗਲਾਦੇਸ਼ ਦੇ ਖਿਡਾਰੀਆਂ ਨੂੰ ਲੈ ਆਈ ਉਡਾਨ ਸ਼ਾਮ 4:55 ਮਿੰਟ 'ਤੇ ਢਾਕਾ ਦੇ ਮੁੱਖ ਹਵਾਈ ਅੱਡੇ 'ਤੇ ਉਤਰੀ।
ਇਸ ਦੌਰਾਨ ਅਧਿਕਾਰਿਆਂ, ਟੀਮ ਦੀ ਜਰਸੀ ਪਾਏ ਤੇ ਝੰਡਾ ਲਹਿਰਾ ਰਹੇ ਹਜ਼ਾਰਾਂ ਪ੍ਰਸ਼ੰਸਕਾਂ ਨੇ ਟੀਮ ਦਾ ਸਵਾਗਤ ਕੀਤਾ। ਦੇਸ਼ ਦੇ ਖੇਡ ਮੰਤਰੀ ਜ਼ਾਹਿਦ ਅਹਸਨ ਤੇ ਬੰਗਲਾਦੇਸ਼ ਕ੍ਰਿਕਟ ਬੋਰਡ ਦੇ ਪ੍ਰਧਾਨ ਨਜਮੁਲ ਹਸਨ ਵੀ ਹਵਾਈ ਹੱਡੇ 'ਤੇ ਮੌਜੂਦ ਸੀ। ਖਿਡਾਰੀਆਂ ਨੂੰ ਇਸਦੇ ਬਾਅਦ ਮੀਰਪੁਰ ਦੇ ਸ਼ੇਰ ਏ ਬੰਗਲਾ ਸਟੇਡੀਅਮ ਲਿਆਂਦਾ ਗਿਆ, ਜਿੱਥੇ ਲਗਭਗ 5,000 ਦਰਸ਼ਕ ਉਸਦੇ ਸਵਾਗਤ ਦੇ ਲਈ ਮੌਜੂਦ ਸਨ। ਵਿਸ਼ਵ ਚੈਂਪੀਅਨ ਟੀਮ ਦੇ ਕਪਤਾਨ ਅਕਬਰ ਅਲੀ ਨੇ ਇਸ ਤੋਂ ਬਾਅਦ ਕੇਕ ਕੱਟਿਆ ਤੇ ਆਤਿਸ਼ਬਾਜ਼ੀ ਦੇ ਨਾਲ ਪ੍ਰੋਗਰਾਮ ਖਤਮ ਹੋਇਆ।
ਸਚਿਨ ਨੇ ਸ਼ੈਫਾਲੀ ਦੀ ਕੀਤੀ ਸ਼ਲਾਘਾ, ਕਿਹਾ- ਸੁਪਨਿਆਂ ਦਾ ਪਿੱਛਾ ਕਰੋ ਤੇ ਸਰਵਸ੍ਰੇਸ਼ਠ ਪ੍ਰਦਰਸ਼ਨ ਕਰੋ
NEXT STORY