ਨਵੀਂ ਦਿੱਲੀ : ਅਨੁਭਵੀ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ 30 ਅਕਤੂਬਰ ਤੋਂ 1 ਨਵੰਬਰ ਤੱਕ ਖੇਡੀ ਜਾਣ ਵਾਲੀ ਹਾਗਕਾਂਗ ਸਿਕਸ ਸੀਰੀਜ਼ ਵਿੱਚ ਆਈ.ਪੀ.ਐੱਲ. ਸਟਾਰ ਖਿਡਾਰੀਆਂ ਨਾਲ ਸਜੀ ਭਾਰਤੀ ਟੀਮ ਦੀ ਕਪਤਾਨੀ ਕਰਨਗੇ। ਇਸ ਭਾਰਤੀ ਟੀਮ ਵਿੱਚ ਕ੍ਰੁਣਾਲ ਪੰਡਿਆ, ਸ਼ਸ਼ਾਂਕ ਸਿੰਘ, ਰਾਹੁਲ ਤੇਵਤੀਆ, ਨੀਤੀਸ਼ ਰਾਣਾ, ਰਾਹੁਲ ਤ੍ਰਿਪਾਠੀ ਅਤੇ ਟੀ ਨਟਰਾਜਨ ਸ਼ਾਮਲ ਹਨ। ਸ਼ਸ਼ਾਂਕ ਸਿੰਘ ਤੋਂ ਇਲਾਵਾ ਟੀਮ ਦੇ ਬਾਕੀ ਸਾਰੇ ਖਿਡਾਰੀ ਅੰਤਰਰਾਸ਼ਟਰੀ ਪੱਧਰ 'ਤੇ ਭਾਰਤ ਦੀ ਨੁਮਾਇੰਦਗੀ ਕਰ ਚੁੱਕੇ ਹਨ। ਜ਼ਿਕਰਯੋਗ ਹੈ ਕਿ ਹਾਗਕਾਂਗ ਸਿਕਸ ਟੂਰਨਾਮੈਂਟ ਦੇ ਮੈਚਾਂ ਵਿੱਚ ਹਰੇਕ ਟੀਮ ਵੱਲੋਂ ਸਿਰਫ਼ ਛੇ ਖਿਡਾਰੀ ਹੀ ਭਾਗ ਲੈਂਦੇ ਹਨ।
ਕਪਤਾਨ ਭੁਵਨੇਸ਼ਵਰ ਕੁਮਾਰ ਕੋਲ ਅੰਤਰਰਾਸ਼ਟਰੀ ਕ੍ਰਿਕਟ ਅਤੇ ਆਈ.ਪੀ.ਐੱਲ. ਦਾ ਵਰ੍ਹਿਆਂ ਦਾ ਅਨੁਭਵ ਹੈ ਅਤੇ ਉਹ ਨਵੀਂ ਗੇਂਦ ਨਾਲ ਪ੍ਰਭਾਵ ਪਾਉਣ ਦੀ ਸਮਰੱਥਾ ਰੱਖਦੇ ਹਨ। ਟੀਮ ਵਿੱਚ ਕ੍ਰੁਣਾਲ ਪੰਡਿਆ ਇੱਕ ਬਹੁਪੱਖੀ ਆਲਰਾਊਂਡਰ ਦੀ ਭੂਮਿਕਾ ਨਿਭਾਉਣਗੇ, ਜਦਕਿ ਨੀਤੀਸ਼ ਰਾਣਾ ਅਤੇ ਰਾਹੁਲ ਤ੍ਰਿਪਾਠੀ ਉਪਰਲੇ ਕ੍ਰਮ ਦੇ ਆਕ੍ਰਾਮਕ ਬੱਲੇਬਾਜ਼ ਹਨ। ਇਸ ਤੋਂ ਇਲਾਵਾ ਸ਼ਸ਼ਾਂਕ ਸਿੰਘ ਅਤੇ ਰਾਹੁਲ ਤੇਵਤੀਆ ਵਧੀਆ ਫਿਨਿਸ਼ਰ ਵਜੋਂ ਜਾਣੇ ਜਾਂਦੇ ਹਨ ਅਤੇ ਟੀ ਨਟਰਾਜਨ ਦੀ ਤੇਜ਼ ਗੇਂਦਬਾਜ਼ੀ ਮੈਚ ਵਿੱਚ ਵੱਡਾ ਅੰਤਰ ਪੈਦਾ ਕਰ ਸਕਦੀ ਹੈ।
ਸੂਰਿਆਵੰਸ਼ੀ 'ਤੇ ਸੈਮਸਨ ਨੂੰ ਤਰਜੀਹ ਦੇ ਸਕਦੈ ਏਸ਼ੀਆਈ ਖੇਡਾਂ ਦਾ ਚੈਂਪੀਅਨ ਭਾਰਤ
NEXT STORY