ਦੁਬਈ— ਵੈਸਟ ਇੰਡੀਜ਼ ਦੇ ਖਿਲਾਫ ਦੂਜੇ ਟੈਸਟ 'ਚ ਗੇਂਦ ਨਾਲ ਛੇੜਛਾੜ ਦੇ ਵਿਵਾਦ ਦੇ ਬਾਅਦ ਮੈਦਾਨ 'ਤੇ ਉਤਰਨ ਤੋਂ ਇਨਕਾਰ ਕਰਨ ਵਾਲੇ ਸ਼੍ਰੀਲੰਕਾਈ ਕਪਤਾਨ ਦਿਨੇਸ਼ ਚੰਡੀਮਲ -ਸਮੇਤ ਟੀਮ ਪਬੰਧ ਨੇ ਖੇਡ ਭਾਵਨਾ ਦੇ ਵਿਪਰੀਤ ਆਚਰਨ ਦੇ ਆਈ.ਸੀ.ਸੀ. ਦੇ ਦੋਸ਼ਾਂ ਨੂੰ ਸਵੀਕਾਰ ਕਰ ਲਿਆ ਹੈ। ਚੰਡੀਮਲ, ਕੋਚ ਚੰਦਿਕਾ ਹਥੂਰਸਿੰਗੇ ਅਤੇ ਮੈਨੇਜਰ ਅਸਾਂਕਾ ਗੁਰੂਸਿੰਗਾ ਨੇ ਦੂਜੇ ਟੈਸਟ 'ਚ ਟੀਮ ਦੇ ਮੈਦਾਨ 'ਤੇ ਉਤਰਣ ਤੋਂ ਇਨਕਾਰ ਕਰਨ 'ਚ ਆਪਣੀ ਭੁਮਿਕਾ ਨੂੰ ਸਵੀਕਾਰ ਕੀਤਾ ।
ਇਸ ਮਾਮਲੇ ਦੀ ਸੁਣਵਾਈ ਦੇ ਲਈ ਆਈ.ਸੀ.ਸੀ.ਦੁਆਰਾ ਨਿਯੁਕਤ ਜੱਜ ਮਾਈਕਲ ਬੇਲੋਫ ਆਈ.ਸੀ.ਸੀ. ਦੀ ਕੋਢ ਆਫ ਕੰਡਕਟ ਦੀ ਧਾਰਾ 2.3.1 (ਲੇਵਲ ਤਿੰਨ ਦਾ ਅਪਰਾਧ) ਦੇ ਉਲੰਘਨ ਦੇ ਤਹਿਤ ਸਜਾ ਤੈਅ ਕਰਾਂਗੇ ਜੋ ਖੇਡ ਭਾਵਨਾ ਤੋਂ ਵਿਪਰੀਤ ਆਚਰਨ ਦੇ ਸੰਦਰਭ 'ਚ ਹੈ। ਬੇਲੋਫ ਚੰਡੀਮਲ ਦੀ ਅਪੀਲ 'ਤੇ ਅੱਜ ਸੁਣਵਾਈ ਕਰਣਗੇ। ਪਰ ਤਿੰਨ ਦੇ ਅਪਰਾਧ ਦੇ ਤਹਿਤ ਚਾਰ ਤੋਂ ਅੱਠ ਦੇ ਵਿਚਕਾਰ ਨਿਲੰਬਨ ਅੰਕ ਅਤੇ ਦੋ ਤੋਂ ਚਾਰ ਟੈਸਟ ਜਾਂ ਚਾਰ ਤੋਂ ਅੱਠ ਵਨਡੇ ਦਾ ਬੈਨ ਲਗਦਾ ਹੈ। ਦੱਸ ਦਈਏ ਕਿ ਦੂਜੇ ਟੈਸਟ ਦੇ ਦੌਰਾਨ ਆਈ.ਸੀ.ਸੀ. ਨੇ ਗੇਂਦ ਨਾਲ ਛੇੜਛਾੜ ਦਾ ਦੋਸ਼ੀ ਚੰਡੀਮਲ ਨੂੰ ਪਾਇਆ ਅਤੇ ਵੀਡੀਓ ਸਬੂਤ 'ਚ ਵੀ ਦਿਖਿਆ ਕਿ ਉਨ੍ਹਾਂ ਨੇ ਆਪਣੇ ਮੁੰਹ 'ਚ ਮਿੱਠੀ ਚੀਜ਼ (ਜੋ ਮਿਠਾਈ ਲੱਗ ਰਹੀ ਸੀ। ਖਾਣ ਦੇ ਤਰੁੰਤ ਬਾਅਦ ਧੁੱਕ ਗੇਂਦ 'ਤੇ ਲਗਾ ਦਿੱਤਾ ਸੀ।
BCCI ਨੇ ਖਿਡਾਰੀਆਂ ਦੇ ਕੇਂਦਰੀ ਕਰਾਰ ਨੂੰ ਆਖ਼ਰਕਾਰ ਦਿੱਤੀ ਮਨਜ਼ੂਰੀ
NEXT STORY