ਜੇਦਾਹ— ਮਿਰਾਂਡਾ ਦੇ ਦੂਜੇ ਹਾਫ 'ਚ ਇੰਜੁਰੀ ਟਾਈਮ 'ਚ ਕੀਤੇ ਗਏ ਗੋਲ ਦੇ ਦਮ 'ਤੇ ਬ੍ਰਾਜ਼ੀਲ ਨੇ ਜੇਦਾਹ ਦੇ ਸਟੇਡੀਅਮ 'ਚ ਦੋਸਤਾਨਾ ਫੁੱਟਬਾਲ ਮੈਚ 'ਚ ਅਰਜਨਟੀਨਾ 'ਤੇ 1-0 ਨਾਲ ਜਿੱਤ ਦਰਜ ਕੀਤੀ।
ਇਕ ਸਮੇਂ ਲਗ ਰਿਹਾ ਸੀ ਕਿ ਦੱਖਣੀ ਅਮਰੀਕਾ ਦੀਆਂ ਇਨ੍ਹਾਂ ਚਾਰ ਮੁਕਾਬਲੇਬਾਜ਼ੀ ਟੀਮਾਂ ਵਿਚਾਲੇ ਮੈਚ ਗੋਲ ਰਹਿਤ ਬਰਾਬਰੀ 'ਤੇ ਰਹੇਗਾ ਉਦੋਂ ਇੰਟਰ ਮਿਲਾਨ ਵੱਲੋਂ ਖੇਡਣ ਵਾਲੇ ਸੈਂਟਰ ਬੈਕ ਮਿਰਾਂਡਾ ਨੇ 93ਵੇਂ ਮਿੰਟ 'ਚ ਨੇਮਾਰ ਦੇ ਕਾਰਨਰ 'ਤੇ ਹੈਡਰ ਨਾਲ ਗੋਲ ਦਾਗ ਦਿੱਤਾ। ਇਸ ਗਲਤੀ ਤੋਂ ਇਲਾਵਾ ਅਰਜਨਟੀਨਾ ਨੇ ਡਿਫੈਂਸ 'ਚ ਬਹੁਤ ਚੰਗਾ ਖੇਡ ਦਿਖਾਇਆ ਅਤੇ ਬ੍ਰਾਜ਼ੀਲ ਦੀਆਂ ਕਈ ਕੋਸ਼ਿਸਾਂ ਨੂੰ ਅਸਫਲ ਕਰ ਦਿੱਤਾ। ਇਹ 105ਵਾਂ ਮੌਕਾ ਹੈ ਜਦੋਂ ਦੱਖਣੀ ਅਮਰੀਕਾ ਦੀਆਂ ਇਹ ਦੋਵੇਂ ਟੀਮਾਂ ਆਹਮੋ-ਸਾਹਮਣੇ ਸਨ।
ਜਰਮਨੀ ਦਾ ਖਰਾਬ ਪ੍ਰਦਰਸ਼ਨ ਜਾਰੀ, ਨੇਸ਼ਨ ਲੀਗ ਖਿਤਾਬ ਦੀ ਦੌਡ਼ 'ਚੋਂ ਬਾਹਰ
NEXT STORY