ਮੋਨਾਕੋ (ਨਿਕਲੇਸ਼ ਜੈਨ)- ਫਿਡੇ ਵਿਸ਼ਵ ਮਹਿਲਾ ਗ੍ਰਾਂ. ਪ੍ਰੀ. ਦੇ ਦੂਜੇ ਪੜਾਅ ਵਿਚ ਇਕ ਵਾਰ ਫਿਰ ਭਾਰਤੀ ਖਿਡਾਰੀਆਂ ਦਾ ਬਿਹਤਰੀਨ ਪ੍ਰਦਰਸ਼ਨ ਜਾਰੀ ਹੈ ਅਤੇ ਖਾਸ ਤੌਰ 'ਤੇ ਭਾਰਤ ਦੀ ਚੋਟੀ ਮਹਿਲਾ ਖਿਡਾਰੀ ਕੋਨੇਰੂ ਹੰਪੀ ਨੇ ਇਕ ਵਾਰ ਫਿਰ ਦੂਜੇ ਰਾਊਂਡ ਵਿਚ ਜਿੱਤ ਦਰਜ ਕਰਦੇ ਹੋਏ ਖਿਤਾਬ ਜਿੱਤਣ ਦੇ ਇਰਾਦੇ ਸਾਫ ਜ਼ਾਹਿਰ ਕਰ ਦਿੱਤੇ ਹਨ। ਕੋਨੇਰੂ ਨੇ ਦੂਜੇ ਰਾਊਂਡ ਵਿਚ ਉਸਦੀ ਬੇਹੱਦ ਮਜ਼ਬੂਤ ਵਿਰੋਧੀ ਵਿਸ਼ਵ ਨੰਬਰ-4 ਯੂਕ੍ਰੇਨ ਦੀ ਅੰਨਾ ਮੁਜਯੁਚੁਕ ਨੂੰ ਹਰਾਇਆ। ਇਸਦੇ ਨਾਲ ਹੀ ਕੋਨੇਰੂ ਦੀ ਲਾਈਵ ਰੇਟਿੰਗ (2582) ਮੌਜੂਦਾ ਵਿਸ਼ਵ ਚੈਂਪੀਅਨ ਚੀਨ ਦੀ ਜੂ ਵੇਂਜੂਨ (2583) ਤੋਂ ਸਿਰਫ 1 ਅੰਕ ਪਿੱਛੇ ਰਹਿ ਗਈ ਹੈ ਅਤੇ ਉਹ ਕਦੇ ਵੀ ਉਸ ਨੂੰ ਪਿੱਛੇ ਛੱਡ ਸਕਦੀ ਹੈ। ਭਾਰਤ ਦੀ ਦੂਜੀ ਚੋਟੀ ਦੀ ਮਹਿਲਾ ਖਿਡਾਰੀ ਹਰਿਕਾ ਦ੍ਰੋਣਾਵਲੀ ਨੇ ਜਰਮਨੀ ਦੀ ਐਲਿਜ਼ਾਬੇਥ ਪੇਹਟਜ਼ ਨੂੰ ਹਰਾਉਂਦਿਆਂ ਪ੍ਰਤੀਯੋਗਿਤਾ 'ਚ ਆਪਣੀ ਪਹਿਲੀ ਜਿੱਤ ਦਰਜ ਕੀਤੀ।
ਪ੍ਰਗਿਆਨੰਦਾ ਬਣਿਆ ਸ਼ਤਰੰਜ 'ਚ 2600 ਅੰਕ ਛੂਹਣ ਵਾਲਾ ਘੱਟ ਉਮਰ ਦਾ ਖਿਡਾਰੀ
NEXT STORY