ਮਿਆਂਮੀ— ਭਾਰਤ ਦੇ ਨੰਬਰ ਇਕ ਸਿਗਲ ਖਿਡਾਰੀ ਪ੍ਰਜਨੇਸ਼ ਗੁਣੇਸ਼ਵਰਨ ਜੇ ਕਲਾਰਕ ਨੂੰ ਸਿੱਧੇ ਸੈੱਟਾਂ 'ਚ ਹਰਾ ਕੇ ਮਿਆਂਮੀ ਓਪਨ ਮਾਸਟਰਸ ਦੇ ਮੁਖ ਡਰਾਅ 'ਚ ਪਹੁੰਚ ਗਏ ਤੇ ਉਹ ਲਗਾਤਾਰ ਦੂਸਰੀ ਵਾਰ ਕਿਸੇ ਮਾਸਟਰਸ ਟੂਰਨਾਮੈਂਟ ਦੇ ਮੁਖ ਡਰਾਅ 'ਚ ਪਹੁੰਚੇ ਹਨ। ਪ੍ਰਜਨੇਸ਼ ਨੇ ਬ੍ਰਿਟੇਨ ਦੇ ਕਲਾਰਕ ਨੂੰ 6-4, 6-4 ਨਾਲ ਹਰਾ ਦਿੱਤਾ। ਇਸ ਹਫਤੇ ਕਰੀਅਰ ਦੀ ਸਰਵਸ੍ਰੇਸ਼ਠ 84ਵੀਂ ਰੈਂਕਿੰਗ ਹਾਸਲ ਕਰਨ ਵਾਲੇ ਪ੍ਰਜਨੇਸ਼ ਇਸ ਤੋਂ ਪਹਿਲਾਂ ਇੰਡੀਅਨ ਵੇਲਸ ਦੇ ਤੀਸਰੇ ਦੌਰ ਤਕ ਪਹੁੰਚ ਗਏ ਸਨ। ਮੁਖ ਡਰਾਅ ਦੇ ਪਹਿਲੇ ਦੌਰ 'ਚ ਉਸਦਾ ਸਾਹਮਣਾ ਸਪੇਨ ਦੇ ਜਾਊਮੀ ਮੁਨਾਰ ਨਾਲ ਹੋਵੇਗਾ।
ਲੇਮਿੰਗ ਨੇ ਮੈਲਬੋਰਨ ਸਟਾਰਸ ਦੇ ਕੋਚ ਅਹੁਦੇ ਤੋਂ ਦਿੱਤਾ ਅਸਤੀਫਾ
NEXT STORY