ਸਪੋਰਟਸ ਡੈਸਕ : ਹਾਂਗਕਾਂਗ ਸਿਕਸ ਟੂਰਨਾਮੈਂਟ 2026 ਲਈ ਕ੍ਰਿਕਟ ਪ੍ਰਸ਼ੰਸਕਾਂ ਦਾ ਉਤਸ਼ਾਹ ਸਿਖਰਾਂ 'ਤੇ ਹੈ, ਜੋ 30 ਅਕਤੂਬਰ ਤੋਂ 1 ਨਵੰਬਰ ਤੱਕ ਹਾਂਗਕਾਂਗ ਦੇ ਟਿਨ ਕਵਾਂਗ ਰੋਡ ਰੀਕ੍ਰਿਏਸ਼ਨ ਗ੍ਰਾਊਂਡ ਵਿਖੇ ਖੇਡਿਆ ਜਾਵੇਗਾ। ਇਸ ਰੋਮਾਂਚਕ ਟੂਰਨਾਮੈਂਟ ਲਈ ਭਾਰਤ ਅਤੇ ਪਾਕਿਸਤਾਨ ਦੋਵਾਂ ਨੇ ਆਪਣੀਆਂ ਟੀਮਾਂ ਦਾ ਐਲਾਨ ਕਰ ਦਿੱਤਾ ਹੈ। ਭਾਰਤ ਅਤੇ ਪਾਕਿਸਤਾਨ ਨੂੰ ਸੰਯੁਕਤ ਅਰਬ ਅਮੀਰਾਤ (UAE) ਦੇ ਨਾਲ ਗਰੁੱਪ-ਸੀ ਵਿੱਚ ਰੱਖਿਆ ਗਿਆ ਹੈ, ਜਿਸ ਕਾਰਨ ਦੋਵਾਂ ਰਵਾਇਤੀ ਵਿਰੋਧੀਆਂ ਵਿਚਾਲੇ ਟੂਰਨਾਮੈਂਟ ਦੇ ਪਹਿਲੇ ਹੀ ਦਿਨ 30 ਅਕਤੂਬਰ ਨੂੰ ਮਹਾਂ-ਮੁਕਾਬਲਾ ਦੇਖਣ ਨੂੰ ਮਿਲੇਗਾ। ਇਸ ਟੂਰਨਾਮੈਂਟ ਵਿੱਚ ਕੁੱਲ 12 ਟੀਮਾਂ ਭਾਗ ਲੈ ਰਹੀਆਂ ਹਨ, ਜਿਨ੍ਹਾਂ ਨੂੰ 4 ਵੱਖ-ਵੱਖ ਗਰੁੱਪਾਂ ਵਿੱਚ ਵੰਡਿਆ ਗਿਆ ਹੈ।
ਟੀਮਾਂ ਦਾ ਐਲਾਨ: ਭੁਵਨੇਸ਼ਵਰ ਕੁਮਾਰ ਤੇ ਅੱਬਾਸ ਅਫ਼ਰੀਦੀ ਦੇ ਹੱਥ ਕਮਾਨ
ਭਾਰਤੀ ਟੀਮ: ਅਨੁਭਵੀ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਹਾਂਗਕਾਂਗ ਸਿਕਸ ਵਿੱਚ ਆਈ.ਪੀ.ਐੱਲ. ਸਟਾਰ ਖਿਡਾਰੀਆਂ ਨਾਲ ਸਜੀ ਭਾਰਤੀ ਟੀਮ ਦੀ ਕਪਤਾਨੀ ਕਰਨਗੇ। ਭਾਰਤੀ ਟੀਮ ਵਿੱਚ ਕੁਰਣਾਲ ਪੰਡਿਆ, ਨੀਤੀਸ਼ ਰਾਣਾ, ਰਾਹੁਲ ਤ੍ਰਿਪਾਠੀ, ਰਾਹੁਲ ਤੇਵਤੀਆ, ਟੀ ਨਟਰਾਜਨ ਅਤੇ ਸ਼ਸ਼ਾਂਕ ਸਿੰਘ ਸ਼ਾਮਲ ਹਨ। ਸ਼ਸ਼ਾਂਕ ਸਿੰਘ ਤੋਂ ਇਲਾਵਾ ਟੀਮ ਦੇ ਬਾਕੀ ਸਾਰੇ ਖਿਡਾਰੀ ਅੰਤਰਰਾਸ਼ਟਰੀ ਪੱਧਰ 'ਤੇ ਭਾਰਤ ਦੀ ਨੁਮਾਇੰਦਗੀ ਕਰ ਚੁੱਕੇ ਹਨ।
ਪਾਕਿਸਤਾਨੀ ਟੀਮ: ਪਾਕਿਸਤਾਨ ਕ੍ਰਿਕਟ ਬੋਰਡ (PCB) ਨੇ 7 ਮੈਂਬਰੀ ਟੀਮ ਦੀ ਕਮਾਨ ਮੁਹੰਮਦ ਅੱਬਾਸ ਆਫ਼ਰੀਦੀ ਨੂੰ ਸੌਂਪੀ ਹੈ। ਪਾਕਿਸਤਾਨੀ ਟੀਮ ਵਿੱਚ ਅਬਦੁਲ ਸਮਦ, ਅਹਿਮਦ ਦਾਨੀਆਲ, ਮੁਹੰਮਦ ਇਰਫ਼ਾਨ ਖ਼ਾਨ, ਖ਼ਵਾਜਾ ਨਫ਼ੇ, ਮੁਹੰਮਦ ਸ਼ਹਿਜ਼ਾਦ ਤੇ ਸਾਦ ਮਸੂਦ ਸ਼ਾਮਲ ਹਨ। ਪਾਕਿਸਤਾਨੀ ਟੀਮ ਇਸ ਟੂਰਨਾਮੈਂਟ ਵਿੱਚ ਆਪਣੇ ਖ਼ਿਤਾਬ ਦਾ ਬਚਾਅ ਕਰਨ ਲਈ ਉਤਰੇਗੀ।
ਹਾਂਗਕਾਂਗ ਸਿਕਸ ਦਾ ਇਤਿਹਾਸ ਤੇ ਇਸ ਦੇ ਅਨੋਖੇ ਨਿਯਮ
ਹਾਂਗਕਾਂਗ ਸਿਕਸ ਟੂਰਨਾਮੈਂਟ ਦੀ ਸ਼ੁਰੂਆਤ 1992 ਵਿੱਚ ਹਾਂਗਕਾਂਗ ਕ੍ਰਿਕਟ ਐਸੋਸੀਏਸ਼ਨ ਦੁਆਰਾ ਕੀਤੀ ਗਈ ਸੀ। ਇਹ ਆਮ ਟੈਸਟ, ਵਨਡੇ ਜਾਂ ਟੀ-20 ਨਾਲੋਂ ਬਿਲਕੁਲ ਵੱਖਰਾ ਅਤੇ ਤੇਜ਼ ਰਫ਼ਤਾਰ ਵਾਲਾ ਫਾਰਮੈਟ ਹੈ।
ਇਸ ਦੇ ਮੁੱਖ ਅਤੇ ਅਨੋਖੇ ਨਿਯਮ:
-6-6 ਖਿਡਾਰੀ ਅਤੇ 6 ਓਵਰਾਂ ਦਾ ਮੈਚ: ਮੈਦਾਨ 'ਚ ਹਰੇਕ ਟੀਮ ਵੱਲੋਂ ਸਿਰਫ਼ 6 ਖਿਡਾਰੀ ਹੀ ਉਤਰਦੇ ਹਨ (1 ਵਿਕਟਕੀਪਰ ਅਤੇ 5 ਹੋਰ ਖਿਡਾਰੀ)। ਇਹ ਪੂਰਾ ਮੈਚ 6-6 ਓਵਰਾਂ ਦਾ ਹੁੰਦਾ ਹੈ।
-ਹਰੇਕ ਖਿਡਾਰੀ ਲਈ ਗੇਂਦਬਾਜ਼ੀ ਲਾਜ਼ਮੀ: ਵਿਕਟਕੀਪਰ ਨੂੰ ਛੱਡ ਕੇ ਟੀਮ ਦੇ ਬਾਕੀ ਸਾਰੇ 5 ਖਿਡਾਰੀਆਂ ਲਈ 1-1 ਓਵਰ ਗੇਂਦਬਾਜ਼ੀ ਕਰਨਾ ਲਾਜ਼ਮੀ ਹੈ। ਕੋਈ ਵੀ ਗੇਂਦਬਾਜ਼ ਵੱਧ ਤੋਂ ਵੱਧ 2 ਓਵਰ ਸੁੱਟ ਸਕਦਾ ਹੈ, ਪਰ ਲਗਾਤਾਰ ਦੋ ਓਵਰ ਨਹੀਂ ਸੁੱਟ ਸਕਦਾ।
-31 ਦੌੜਾਂ 'ਤੇ ਬੱਲੇਬਾਜ਼ ਰਿਟਾਇਰ: ਜਿਵੇਂ ਹੀ ਕੋਈ ਬੱਲੇਬਾਜ਼ 31 ਦੌੜਾਂ ਪੂਰੀਆਂ ਕਰ ਲੈਂਦਾ ਹੈ, ਉਸ ਨੂੰ ਰਿਟਾਇਰ ਹੋਣਾ ਪੈਂਦਾ ਹੈ। ਪਰ ਜੇਕਰ ਟੀਮ ਦੇ ਬਾਕੀ ਸਾਰੇ ਬੱਲੇਬਾਜ਼ ਆਊਟ ਹੋ ਜਾਂਦੇ ਹਨ, ਤਾਂ ਉਹ ਮੁੜ ਬੱਲੇਬਾਜ਼ੀ ਕਰਨ ਆ ਸਕਦਾ ਹੈ।
-ਇਕੱਲੇ ਬੱਲੇਬਾਜ਼ ਦਾ ਨਿਯਮ: ਜੇਕਰ 5 ਬੱਲੇਬਾਜ਼ ਆਊਟ ਹੋ ਜਾਂਦੇ ਹਨ, ਤਾਂ ਆਖ਼ਰੀ ਨਾਟ-ਆਊਟ ਬੱਲੇਬਾਜ਼ ਇਕੱਲਾ ਬੱਲੇਬਾਜ਼ੀ ਜਾਰੀ ਰੱਖ ਸਕਦਾ ਹੈ। ਇਸ ਦੌਰਾਨ ਆਖ਼ਰੀ ਆਊਟ ਹੋਇਆ ਬੱਲੇਬਾਜ਼ ਨਾਨ-ਸਟ੍ਰਾਈਕਰ ਐਂਡ 'ਤੇ ਸਿਰਫ਼ ਰਨਰ ਦੀ ਭੂਮਿਕਾ ਨਿਭਾਉਂਦਾ ਹੈ।
-ਵਾਈਡ/ਨੋ-ਬਾਲ ਦੇ 2 ਦੌੜਾਂ : ਵਾਈਡ ਜਾਂ ਨੋ-ਬਾਲ ਗੇਂਦ ਪੈਣ 'ਤੇ ਵਿਰੋਧੀ ਟੀਮ ਨੂੰ 2 ਦੌੜਾਂ ਮਿਲਦੀਆਂ ਹਨ, ਪਰ ਨੋ-ਬਾਲ ਲਈ ਫ੍ਰੀ-ਹਿੱਟ ਨਹੀਂ ਹੁੰਦੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
ਭਾਰਤੀ ਮਹਿਲਾ ਟੀਮ ਨੇ ਸੀਰੀਆ ਨੂੰ 2-0 ਨਾਲ ਹਰਾਇਆ, ਅੰਡਰ-17 ਏਸ਼ੀਆਈ ਕੱਪ ’ਚ ਜਗ੍ਹਾ ਬਣਾਉਣ ਦੇ ਨੇੜੇ
NEXT STORY