ਜਲੰਧਰ— ਇਟਲੀ ਦੇ ਫੁੱਟਬਾਲ ਕਲੱਬ ਜੁਵੇਂਟਸ ਦੇ ਸਟਾਰ ਖਿਡਾਰੀ ਕ੍ਰਿਸਟਿਆਨੋ ਰੋਨਾਲਡੋ ਨੇ ਅਖੀਰਕਾਰ ਗਰਲਫ੍ਰੇਂਡ ਜਾਰਜਿਨਾ ਰੋਡ੍ਰਿਗਜ਼ ਨਾਲ ਵਿਆਹ ਕਰ ਲਿਆ ਹੈ। 23 ਸਾਲ ਦੀ ਜਾਰਜਿਨਾ ਪ੍ਰੋਫੈਸ਼ਨਲ ਕੇਨ ਡਾਂਸਰ ਰਹੀ ਹੈ। ਰੋਨਾਲਡੋ ਫੁੱਟਬਾਲ ਜਗਤ ਦੇ ਸਭ ਤੋਂ ਅਮੀਰ ਖਿਡਾਰੀਆਂ 'ਚੋਂ ਇਕ ਹੈ। ਇਕ ਅਨੁਮਾਨ ਮੁਤਾਬਤ 2018 ਜੂਨ ਤੱਕ ਉਸ ਦੀ ਨੇਟਵਰਥ (450 ਮਿਲਿਅਨ ਡਾਲਰ) ਲਗਭਗ 3200 ਕਰੋੜ ਰੁਪਏ ਸਨ।
ਰੋਨਾਲਡੋ ਅਤੇ ਜਾਰਜਿਨਾ ਦੋਵੇਂ 2 ਸਾਲ ਤੋਂ ਇਕ-ਦੂਜੇ ਨੂੰ ਡੇਨ ਕਰ ਰਹੇ ਸਨ। ਇਸ ਵਿਚਾਲੇ ਬੇਟੀ ਅਲਾਨਾ ਮਾਰਟਿਨਾ ਦਾ ਵੀ ਪਿਛਲੇ ਸਾਲ ਨਵੰਬਰ 'ਚ ਜਨਮ ਹੋਇਆ। ਦੋਵਾਂ ਦੇ ਵਿਆਹ ਦੀਆਂ ਖਬਰਾਂ ਇਕ ਨਿਊਜ਼ ਪੇਪਰ 'ਚ ਛਪੀਆਂ ਹਨ, ਜਿਸ 'ਚ ਲਿਖਿਆ ਗਿਆ ਹੈ ਕਿ ਰੋਨਾਲਡੋ ਨੇ ਆਖੀਰਕਾਰ ਜਾਰਜਿਨਾ ਨੂੰ ਪ੍ਰੋਜ਼ ਕਰ ਦਿੱਤਾ ਹੈ। ਜਾਰਜਿਨਾ ਨੇ ਵੀ ਵਿਆਹ ਲਈ ਹਾਂ ਕਰ ਦਿੱਤੀ ਹੈ।
ਜਾਰਜਿਆ ਹੁਣ ਆਪਣੇ ਵਿਆਹ ਲਈ ਵੇਡਿੰਗ ਡ੍ਰੇਸ ਸਿਲੈਕਟ ਕਰਨ 'ਚ ਬਿਜ਼ੀ ਹੈ। ਹਾਲਾਂਕਿ ਵਿਆਹ ਕਿੱਥੇ ਹੋਵੇਗਾ ਇਸ ਦੇ ਬਾਰੇ 'ਚ ਹੁਣ ਕਿਸੇ ਨੂੰ ਕੋਈ ਖਬਰ ਨਹੀਂ ਹੈ। ਦੱਸਿਆ ਜਾ ਰਿਹਾ ਹੈ ਕਿ ਰੋਨਾਲਡੋ ਦੇ ਨੇੜਲੇ ਰਿਸ਼ਤੇਦਾਰ ਹੀ ਇਸ 'ਚ ਹਿੱਸਾ ਲੈ ਸਕਦੇ ਹਨ। ਰੋਨਾਲਡੋ ਬਾਅਦ 'ਚ ਗ੍ਰੈਂਡ ਰਿਸੈਪਸ਼ਨ ਦੇ ਸਕਦੇ ਹਨ।
ਜ਼ਿਕਰਯੋਗ ਹੈ ਕਿ ਫੀਫਾ ਵਿਸ਼ਵ ਕੱਪ ਜਾਰਜਿਆ ਨੂੰ ਇਕ ਬੇਸ਼ਕੀਮਤੀ ਰਿੰਗ ਪਾਏ ਹੋਏ ਦੇਖਿਆ ਗਿਆ ਸੀ, ਪਰ ਇਸ ਗੱਲ ਤੋਂ ਉਮੀਦ ਲਗਾਈ ਜਾ ਰਹੀ ਸੀ ਕਿ ਰੋਨਾਲਡੋ ਅਤੇ ਜਾਰਜਿਨਾ ਨੇ ਵਿਆਹ ਕਰ ਲਿਆ ਹੈ। ਪਰ ਇਸ ਦੀ ਪੁਸ਼ਟੀ ਨਾ ਤਾਂ ਰੋਨਾਲਡੋ ਨੇ ਕੀਤੀ ਨਾ ਹੀ ਜਾਰਜਿਆ ਨੇ। ਇਸ ਲਈ ਇਹ ਗੱਲ ਉੱਥੇ ਹੀ ਦੱਬ ਗਈ। ਹੁਣ ਜਦੋਂ ਜਾਰਜਿਨਾ ਵਿਆਹ ਦੇ ਲਈ ਵੇਡਿੰਗ ਡ੍ਰੇਸ ਦੇਖ ਰਹੀ ਹੈ ਤਾਂ ਕਨਫਰਮ ਹੋ ਗਿਆ ਹੈ ਕਿ ਦੋਵੇਂ ਜਲਦ ਹੀ ਵਿਆਹ ਕਰ ਸਕਦੇ ਹਨ।
ਕੌਣ ਹੈ ਜਾਰਜਿਨਾ ਰੋਡ੍ਰਿਗਜ
23 ਸਾਲ ਦੀ ਜਾਰਜਿਨਾ ਪੇਸ਼ੇ ਤੋਂ ਕੀਨ ਡਾਂਸਰ ਹੈ। ਰੋਨਾਲਡੋ ਨਾਲ ਉਸ ਦੀ ਮੁਲਾਕਾਤ ਮੈਡ੍ਰਿਡ 'ਚ ਡੋਲਚੇ ਐਂਡ ਗਬਾਨਾ ਦੇ ਵੀ.ਆਈ.ਪੀ ਏਰੀਏ 'ਚ ਹੋਈ ਸੀ। ਇਸ ਤੋਂ ਬਾਅਦ ਉਹ ਲਗਾਤਾਰ ਇਕ-ਦੂਜੇ ਨਾਲ ਦੇਖੇ ਜਾਣ ਲੱਗੇ। ਜਾਰਜਿਆ ਰੋਨਾਲਡੋ ਦਾ ਹਰ ਮੈਚ ਦੇਖਣ ਜਾਂਦੀ ਸੀ। ਇਸ ਤੋਂ ਬਾਅਦ ਜਾਰਜਿਨਾ ਰੋਨਾਲਡੋ ਦੀ ਫੈਮਿਲੀ ਨਾਲ ਫੀਫਾ ਅਵਾਰਡ ਜਿਹੈ ਵੱਡੇ ਪ੍ਰੋਗਰਾਮਾਂ 'ਚ ਦੇਖਿਆ ਜਾਣ ਲੱਗਿਆ। ਜਾਰਜਿਨਾ ਇੰਸਟਾਗ੍ਰਾਮ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਸ ਦੇ ਇੱਥੇ 7.8 ਮਿਲਿਅਨ ਫਾਲੋਅਰਸ ਹਨ।
ਰੋਨਾਲਡੋ ਨਾਲ ਲਿਵ-ਇਨ 'ਚ ਰਹਿੰਦੇ ਹੋਏ ਉਸ ਨੇ ਬੇਟੀ ਅਲਾਨਾ ਮਾਰਟਿਨਾ ਨੂੰ ਜਨਮ ਦਿੱਤਾ। ਜਾਰਜਿਆ ਇਸ ਤੋਂ ਇਲਾਵਾ ਸਰੋਗੇਸੀ ਮਦਰ ਨਾਲ ਪੈਂਦਾ ਈਵਾ ਅਤੇ ਮੈਟਿਯੋ ਦੀ ਵੀ ਦੇਖਭਾਲ ਕਰਦੀ ਹੈ। ਜ਼ਿਕਰਯੋਗ ਹੈ ਕਿ ਰੋਨਾਲਡੋ ਦਾ ਇਨ੍ਹਾਂ ਤੋਂ ਵੱਡਾ ਇਕ ਬੇਟਾ ਵੀ ਹੈ, ਜਿਸ ਨੂੰ ਕ੍ਰਿਸਟਿਆਨੋ ਰੋਨਾਲਡੋ ਜੂਨੀਅਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਰੋਨਾਲਡੋ ਜੂਨੀਅਰ ਦੀ ਮਾਂ ਕੌਣ ਹੈ, ਇਸ ਗੱਲ ਦਾ ਕਿਸੇ ਨੂੰ ਵੀ ਪਤਾ ਨਹੀਂ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਮੈਨਚੇਸਟਰ ਯੂਨਾਇਟੇਡ ਦੇ ਦਿਨਾਂ 'ਚ ਰੋਨਾਲਡੋ ਨੇ ਕਿਸੇ ਇਕ ਲੜਕੀ ਨਾਲ ਰਾਤ ਬਿਤਾਈ ਸੀ। ਉਹ ਮਹਿਲਾ ਪ੍ਰੇਗਨੇਂਟ ਹੋ ਗਈ ਤਾਂ ਰੋਨਾਲਡੋ ਨੇ ਉਸ ਬੱਚੇ ਨੂੰ ਅਪਣਾਇਆ ਸੀ। ਹਾਲਾਂਕਿ ਹੁਣ ਤੱਕ ਇਹ ਪਤਾ ਨਹੀਂ ਚੱਲਿਆ ਕਿ ਉਸ ਬੱਚੇ ਦੀ ਮਾਂ ਕੌਣ ਹੈ।
ਰਣਵੀਰ ਤੋਂ ਪਹਿਲਾਂ ਇਨ੍ਹਾਂ 2 ਭਾਰਤੀ ਕ੍ਰਿਕਟਰਾਂ ਨਾਲ ਜੁੜਿਆ ਸੀ ਦੀਪਿਕਾ ਪਾਦੁਕੋਣ ਦਾ ਨਾਮ
NEXT STORY