ਗੋਲਡ ਕੋਸਟ— ਭਾਰਤੀ ਮੁੱਕੇਬਾਜ਼ ਅਮਿਤ ਪੰਘਲ ਨੂੰ ਫਲਾਈਵੇਟ (46-49) ਕਿ.ਗ੍ਰਾ) ਭਾਰਵਰਗ 'ਚ ਚਾਂਦੀ ਦੇ ਤਗਮੇ ਨਾਲ ਸੰਤੋਸ਼ ਕਰਨਾ ਪਿਆ ਹੈ। ਸ਼ਨੀਵਾਰ ਨੂੰ ਆਸਟ੍ਰੇਲੀਆ ਦੇ ਗੋਲਡ ਕੋਸਟ 'ਚ ਖੇਡੇ ਗਏ ਫਾਈਨਲ ਮੁਕਾਬਲੇ 'ਚ ਉਨ੍ਹਾਂ ਨੇ ਇੰਗਲੈਂਡ ਦੇ ਗਲਾਲ ਯਫਾਈ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਅਮਿਤ ਫਾਈਨਲ 'ਚ ਚੰਗਾ ਮੁਕਾਬਲਾ ਕਰ ਰਹੇ ਸਨ। ਪਰ ਉਹ ਯਾਫਾਈ ਦੇ ਹਮਲਾਵਰਤ ਦੇ ਅੱਗੇ ਕਮਜ਼ੋਰ ਪੈਂਦੇ ਜਾ ਰਹੇ ਸਨ। ਪਹਿਲੇ ਰਾਊਂਡ 'ਚ ਅਮਿਤ ਹਾਵੀ ਸੀ, ਪਰ ਅਗਲੇ ਦੋ ਰਾਊਂਡ 'ਚ ਉਹ ਹੌਲੀ-ਹੌਲੀ ਪਿਛੜਦੇ ਚੱਲੇ ਗਏ। ਪੰਜ ਰੇਫਰਿਆਂ 'ਚ ਇਕ ਨੇ ਦੋਨਾਂ ਨੂੰ ਬਰਾਬਰ ਅੰਕ ਦਿੱਤੇ ਅਤੇ ਇਸ ਲਈ ਫੈਸਲਾ 3-1 ਦਾ ਰਿਹਾ।
CWG 2018: 60 ਕ੍ਰਿ.ਗਾ 'ਚ ਮਨੀਸ਼ ਕੌਸ਼ਿਕ ਨੇ ਭਾਰਤ ਨੂੰ ਦਿਵਾਇਆ ਚਾਂਦੀ ਦਾ ਤਗਮਾ
NEXT STORY