ਗੋਲਡ ਕੋਸਟ (ਬਿਊਰੋ)— ਹਾਲ ਹੀ 'ਚ ਵਿਸ਼ਵ ਦੇ ਨੰਬਰ ਇਕ ਖਿਡਾਰੀ ਬਣੇ ਕਿਦਾਂਬੀ ਸ਼੍ਰੀਕਾਂਤ ਸ਼ੁਰੂਆਤੀ ਬੜ੍ਹਤ ਦਾ ਲਾਹਾ ਲੈਣ 'ਚ ਅਸਫਲ ਸਾਬਤ ਹੋਏ ਅਤੇ ਰਾਸ਼ਟਰਮੰਡਲ ਖੇਡਾਂ 2018 ਦੀ ਬੈਡਮਿੰਟਨ ਪ੍ਰਤੀਯੋਗਿਤਾ ਦੇ ਪੁਰਸ਼ ਸਿੰਗਲ ਦੇ ਫਾਈਨਲ 'ਚ ਅੱਜ ਇੱਥੇ ਮਲੇਸ਼ੀਆਈ ਦਿੱਗਜ ਲੀ ਚੋਂਗ ਵੇਈ ਤੋਂ ਹਾਰਨ ਦੇ ਕਾਰਨ ਉਨ੍ਹਾਂ ਨੂੰ ਚਾਂਦੀ ਦੇ ਤਮਗੇ ਨਾਲ ਸਬਰ ਕਰਨਾ ਪਿਆ।
ਸ਼੍ਰੀਕਾਂਤ ਨੇ ਇਸ ਤੋਂ ਪਹਿਲਾਂ ਮਿਕਸਡ ਟੀਮ ਚੈਂਪੀਅਨਸ਼ਿਪ 'ਚ ਲੀ ਨੂੰ ਹਰਾਇਆ ਸੀ ਪਰ ਵਿਸ਼ਵ ਦੇ ਸਾਬਕਾ ਨੰਬਰ ਇਕ ਖਿਡਾਰੀ ਅੱਜ ਇੱਥੇ 19-21, 21-14, 21-14 ਨਾਲ ਜਿੱਤ ਦਰਜ ਕਰਕੇ ਉਸ ਦਾ ਬਦਲਾ ਚੁਕਤਾ ਕਰਨ 'ਚ ਸਫਲ ਰਿਹਾ। ਲੀ ਦਾ ਇਹ ਰਾਸ਼ਟਰਮੰਡਲ ਖੇਡਾਂ 'ਚ ਸਿੰਗਲ 'ਚ ਤੀਜਾ ਸੋਨ ਤਮਗਾ ਹੈ। ਉਨ੍ਹਾਂ ਦੇ ਨਾਂ ਮਿਕਸਡ ਟੀਮ ਦੇ ਦੋ ਸੋਨ ਤਮਗੇ ਵੀ ਦਰਜ ਹਨ।
CWG 2018 : ਸਾਇਨਾ ਨੇ ਜਿੱਤਿਆ ਗੋਲਡ, ਸਿੰਧੂ ਨੂੰ ਸਿਲਵਰ ਨਾਲ ਕਰਨਾ ਪਿਆ ਸਬਰ
NEXT STORY