ਬਰਮਿੰਘਮ- ਭਾਰਤ ਦੇ ਸੰਦੀਪ ਕੁਮਾਰ ਨੇ ਐਤਵਾਰ ਨੂੰ ਰਾਸ਼ਟਰਮੰਡਲ ਖੇਡਾਂ ਦੀ ਪੁਰਸ਼ਾਂ ਦੀ 10,000 ਮੀਟਰ ਪੈਦਲ ਚਾਲ 'ਚ ਕਾਂਸੀ ਤਮਗ਼ਾ ਜਿੱਤਿਆ। ਇਸ ਮੁਕਾਬਲੇ ਦੇ ਇਕ ਹੋਰ ਭਾਰਤੀ ਅਮਿਤ ਖੱਤਰੀ ਸੈਸ਼ਨ ਦੇ ਸਰਵਸ੍ਰੇਸਠ ਸਮੇਂ 43:04.97 ਨਾਲ ਨੌਵੇਂ ਸਥਾਨ 'ਤੇ ਰਹੇ।
ਇਹ ਵੀ ਪੜ੍ਹੋ : ਰਾਸ਼ਟਰਮੰਡਲ ਖੇਡਾਂ : ਤੀਹਰੀ ਛਾਲ ’ਚ ਐਲਡਹਾਸ ਪਾਲ ਨੇ ਗੋਲਡ ਅਤੇ ਅਬਦੁੱਲਾ ਨੇ ਜਿੱਤਿਆ ਚਾਂਦੀ ਤਮਗਾ
ਸੰਦੀਪ ਨੇ 38:49.21 ਮਿੰਟ ਦਾ ਸਮਾਂ ਕੱਢਿਆ ਜਿਸ ਨਾਲ ਉਹ ਸੋਨ ਤਮਗ਼ਾ ਜੇਤੂ ਕੈਨੇਡਾ ਦੇ ਇਵਾਨ ਡਨਫੀ (38:36.37) ਤੇ ਚਾਂਦੀ ਦਾ ਤਮਗ਼ਾ ਜੇਤੂ ਆਸਟ੍ਰੇਲੀਆ ਦੇ ਡੇਕਲਾਨ ਟਿਨਗੇ (38:42.33) ਤੋਂ ਪਿੱਛੇ ਰਹੇ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਰਾਸ਼ਟਰਮੰਡਲ ਖੇਡਾਂ : ਤੀਹਰੀ ਛਾਲ ’ਚ ਐਲਡਹਾਸ ਪਾਲ ਨੇ ਗੋਲਡ ਅਤੇ ਅਬਦੁੱਲਾ ਨੇ ਜਿੱਤਿਆ ਚਾਂਦੀ ਤਮਗਾ
NEXT STORY