ਨਵੀਂ ਦਿੱਲੀ— ਸਾਬਕਾ ਚੈਂਪੀਅਨ ਦਲਵਿੰਦਰ ਸਿੰਘ ਨੇ ਫੇਨੇਸਟਾ ਓਪਨ ਟੈਨਿਸ ਦੇ ਪੁਰਸ਼ ਸਿੰਗਲ ਵਰਗ ਦੇ ਸੈਮੀਫਾਈਨਲ 'ਚ ਪ੍ਰਵੇਸ਼ ਕਰ ਲਿਆ ਜਦਕਿ ਜਗਮੀਤ ਕੌਰ ਨੇ ਭੁਵਨਾ ਕਲਵਾ ਨੂੰ ਹਰਾ ਕੇ ਮਹਿਲਾ ਸੈਮੀਫਾਈਨਲ 'ਚ ਜਗ੍ਹਾ ਬਣਾਈ। 6ਵੀਂ ਦਰਜਾ ਪ੍ਰਾਪਤ ਦਲਵਿੰਦਰ ਨੇ ਇਸ਼ਾਕ ਇਕਬਾਲ ਨੂੰ 7-6, 7-5 ਨਾਲ ਹਰਾਇਆ। ਹੁਣ ਉਸਦਾ ਸਾਹਮਣਾ ਨਿੱਕੀ ਪੂਨਾਚਾ ਨਾਲ ਹੋਵੇਗਾ ਜਿਸਨੇ ਪ੍ਰਜਵਲ ਦੇਵ ਨੂੰ ਹਰਾਇਆ। ਦੂਜੇ ਸੈਮੀਫਾਈਨਲ 'ਚ ਗੋਵਿਸ ਦਾ ਸਾਹਮਣਾ ਕੁਣਾਲ ਆਨੰਦ ਨਾਲ ਹੋਵੇਗਾ। ਮਹਿਲਾ ਸਿੰਗਲ 'ਚ ਬਾਵਿਸੇਤੀ ਨੇ ਸਾਲਸਾ ਅਹਿਰ ਨੂੰ 6-2, 6-2 ਨਾਲ ਹਰਾਇਆ। ਨਾਲ ਹੀ ਜਗਮੀਤ ਨੇ ਕਲਵਾ ਨੂੰ 6-4, 6-2 ਨਾਲ ਹਰਾਇਆ। ਪ੍ਰੇਰਣਾ ਭਾਂਬਰੀ ਤੇ ਵੈਦੇਹੀ ਚੌਧਰੀ ਵੀ ਆਖਰੀ ਚਾਰ 'ਚ ਪਹੁੰਚ ਗਈ।
ਭਾਰਤੀ ਪੁਰਸ਼ ਫ੍ਰੀਸਟਾਈਲ ਕੋਚ ਕਰੀਮੀ ਬਰਖਾਸਤ
NEXT STORY