ਸਪੋਰਟਸ ਡੈਸਕ— ਕ੍ਰਿਕਟ ਦੇ ਮੈਦਾਨ 'ਤੇ ਭਾਰਤ ਵੈਸਟਇੰਡੀਜ਼ ਦੇ ਰਿਸ਼ਤੇ ਹਮੇਸ਼ਾ ਤੋਂ ਕਾਫੀ ਚੰਗੇ ਰਹੇ ਹਨ। ਆਈ.ਪੀ.ਐੱਲ. ਤੋਂ ਲੈ ਕੇ ਕੌਮਾਂਤਰੀ ਕ੍ਰਿਕਟ 'ਚ ਕੈਰੇਬੀਆਈ ਖਿਡਾਰੀਆਂ ਨੂੰ ਭਾਰਤ 'ਚ ਕਾਫੀ ਸਨਮਾਨ ਮਿਲਦਾ ਹੈ। ਇਸ ਦੇ ਬਾਵਜੂਦ ਅੱਜ ਕੈਰੇਬੀਆਈ ਟੀਮ ਦੇ ਸਾਬਕਾ ਕਪਤਾਨ ਡੈਰੇਨ ਸੈਮੀ ਭਾਰਤ ਦੇ ਗੁਆਂਢੀ ਦੇਸ਼ ਪਾਕਿਸਤਾਨ ਦੇ ਸਮਰਥਨ 'ਚ ਉਤਰ ਆਏ ਹਨ। ਦਰਅਸਲ ਸੈਮੀ ਪਾਕਿਸਤਾਨ ਸੁਪਰ ਲੀਗ (ਪੀ.ਐੱਸ.ਐੱਲ.) ਦੀ ਫ੍ਰੈਂਚਾਈਜ਼ੀ ਪੇਸ਼ਾਵਰ ਜਲਮੀ ਦੇ ਅਧਿਕਾਰਤ ਕਿਟ ਲਾਂਚ ਈਵੈਂਟ 'ਚ ਹਿੱਸਾ ਲੈਣ ਲਈ ਪਾਕਿਸਤਾਨ ਪਹੁੰਚੇ। ਇਸ ਦੌਰਾਨ ਸੈਮੀ ਨੇ ਆਪਣੇ ਸਵਾਗਤ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਪਾਇਆ ਹੈ ਜਿਸ 'ਤੇ ਉਨ੍ਹਾਂ ਨੂੰ ਕਾਫੀ ਟਰੋਲ ਕੀਤਾ ਜਾ ਰਿਹਾ ਹੈ।
ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਸੈਮੀ ਨੇ ਲਿਖਿਆ, ''ਏਕਤਾ 'ਚ ਅਟੁੱਟ ਸ਼ਕਤੀ, ਪਿਆਰ ਨਾਲ ਹੀ ਦੁਨੀਆ ਚਲਦੀ ਹੈ। ਪਾਕਿਸਤਾਨ ਦੇ ਲੋਕਾਂ ਲਈ ਪਿਆਰ ਤੋਂ ਇਲਾਵਾ ਕੁਝ ਨਹੀਂ।'' ਇਸ ਨੂੰ ਲੈ ਕੇ ਇਹ ਦਿੱਗਜ ਖਿਡਾਰੀ ਪਾਕਿਸਤਾਨ ਦੇ ਵਿਰੋਧੀ ਭਾਰਤ ਦੇ ਸੋਸ਼ਲ ਮੀਡੀਆ ਯੂਜ਼ਰਸ ਦੇ ਨਿਸ਼ਾਨੇ 'ਤੇ ਆ ਗਿਆ।
ਸੈਮੀ ਦੇ ਇੰਸਟਾਗ੍ਰਾਮ ਪੋਸਟ 'ਤੇ ਇਕ ਭਾਰਤੀ ਯੂਜ਼ਰ ਨੇ ਕੁਮੈਂਟ ਕੀਤਾ 'ਉਹ (ਪਾਕਿਸਤਾਨੀ) ਅੱਤਵਾਦੀ ਹੈ।'' ਇਸ 'ਤੇ ਸੈਮੀ ਭੜਕ ਗਏ ਅਤੇ ਉਨ੍ਹਾਂ ਜਵਾਬ 'ਚ ਆਪਣੇ ਫਾਲੋਅਰ ਨੂੰ ਲਿਖਿਆ 'ਮੇਰੇ ਪੇਜ ਤੋਂ ਦਫਾ ਹੋ ਜਾਓ।'' ਜ਼ਿਕਰਯੋਗ ਹੈ ਕਿ ਕੁਝ ਸਾਲ ਪਹਿਲਾਂ ਸ਼੍ਰੀਲੰਕਾਈ ਟੀਮ 'ਤੇ ਹੋਏ ਭਿਆਨਕ ਹਮਲੇ ਦੇ ਬਾਅਦ ਦੁਨੀਆ ਦੇ ਜ਼ਿਆਦਾਤਰ ਖਿਡਾਰੀਆਂ ਨੇ ਪਾਕਿਸਤਾਨ ਨਾਲ ਖੇਡਣ ਤੋਂ ਇਨਕਾਰ ਕੀਤਾ ਹੈ।
ਕੋਚੀ ਬਲੂ ਸਪਾਈਕਰਸ ਨੇ ਚੇਨਈ ਸਪਰਟੰਸ ਨੂੰ ਹਰਾਇਆ
NEXT STORY