ਗ੍ਰੋਸ ਆਈਲੇਟ— ਵੈਸਟਇੰਡੀਜ਼ ਤੇ ਇੰਗਲੈਂਡ ਵਿਚਾਲੇ ਗ੍ਰੋਸ ਆਈਲੇਟ ਵਿਚ ਖੇਡੇ ਜਾ ਰਹੇ ਤੀਜੇ ਟੈਸਟ ਮੈਚ ਦੇ ਤੀਜੇ ਦਿਨ ਸੋਮਵਾਰ ਇੰਗਲੈਂਡ ਦੇ ਕਪਤਾਨ ਜੋ ਰੂਟ ਤੇ ਵੈਸਟਇੰਡੀਜ਼ ਦੇ ਤੇਜ਼ ਗੇਂਦਬਾਜ਼ ਗੈਬ੍ਰੀਏਲ ਵਿਚਾਲੇ ਬਹਿਸਬਾਜ਼ੀ ਹੋਈ। ਸਟੰਪਸ ਮਾਈਕ ਨੇ ਮੇਜ਼ਬਾਨ ਟੀਮ ਦੇ ਖਿਡਾਰੀ ਗੈਬ੍ਰੀਏਲ ਤੇ ਇੰਗਲੈਂਡ ਦੇ ਦੋ ਖਿਡਾਰੀਆਂ ਰੂਟ ਤੇ ਜੋ ਡੇਨਲੀ ਵਿਚਾਲੇ ਹੋਈ ਗੱਲਬਾਤ ਨੂੰ ਰਿਕਾਰਡ ਕੀਤਾ, ਜਿਸ ਵਿਚ ਰੂਟ ਇਹ ਕਹਿੰਦਾ ਸੁਣਾਈ ਦਿੱਤਾ, ''ਸਮਲਿੰਗੀ ਹੋਣ ਵਿਚ ਕੁਝ ਵੀ ਗਲਤ ਨਹੀਂ ਹੈ।''
ਹਾਲਾਂਕਿ ਮਾਈਕ ਗੈਬ੍ਰੀਏਲ ਦੀ ਪਿਛਲੀ ਟਿੱਪਣੀ ਨੂੰ ਰਿਕਾਰਡ ਨਹੀਂ ਕਰ ਸਕਿਆ ਪਰ ਇਹ ਸਮਝਿਆ ਜਾ ਸਕਦਾ ਹੈ ਕਿ ਉਸ ਸਮੇਂ ਅੰਪਾਇਰਾਂ ਨੇ ਉਸ ਨਾਲ ਉਸ ਬਾਰੇ ਗੱਲ ਕੀਤੀ ਸੀ। ਇਹ ਵੀ ਸਮਝਿਆ ਜਾਂਦਾ ਹੈ ਕਿ ਉਸ ਦਾ ਅੱਗੇ ਕਾਰਵਾਈ ਕਰਨ ਦਾ ਫਿਲਹਾਲ ਕੋਈ ਇਰਾਦਾ ਨਹੀਂ ਹੈ। ਖੇਡ ਦੌਰਾਨ ਰੂਟ ਨੂੰ ਗੈਬ੍ਰੀਏਲ ਨੂੰ ਉਸ ਦੀ ਟਿੱਪਣੀ ਲਈ ਫਿਟਕਾਰ ਲਾਉਂਦੇ ਹੋਏ ਦੇਖਿਆ ਗਿਆ। ਦਿਨ ਦੀ ਖੇਡ ਖਤਮ ਹੋਣ ਤੋਂ ਬਾਅਦ ਰੂਟ ਗੈਬ੍ਰੀਏਲ 'ਤੇ ਧਿਆਨ ਨਹੀਂ ਦੇਣਾ ਚਾਹੁੰਦਾ ਸੀ, ਹਾਲਾਂਕਿ ਉਸ ਨੇ ਇਸ ਗੱਲ ਨੂੰ ਮੰਨਿਆ ਕਿ ਗੈਬ੍ਰੀਏਲ ਨੇ ਕੁਝ ਗੈਰ-ਜ਼ਰੂਰੀ ਕਿਹਾ। ਰੂਟ ਨੇ ਅਧਿਕਾਰੀਆਂ ਨੂੰ ਇਸ ਸਬੰਧੀ ਕੋਈ ਸ਼ਿਕਾਇਤ ਨਹੀਂ ਕੀਤੀ। ਉਸ ਦੇ ਅਨੁਸਾਰ ਕੁਝ ਚੀਜ਼ਾਂ ਨੂੰ ਮੈਦਾਨ ਦੇ ਅੰਦਰ ਹੀ ਸੀਮਤ ਰਹਿਣਾ ਚਾਹੀਦਾ ਹੈ।
ਈਰਾਨੀ ਕੱਪ : ਹਨੂਮਾ ਦਾ ਸੈਂਕੜਾ, ਮਯੰਕ ਖੁੰਝਿਆ
NEXT STORY