ਦੁਬਈ : ਭਾਰਤ ਦੀ ਸਟਾਰ ਆਲਰਾਊਂਡਰ ਦੀਪਤੀ ਸ਼ਰਮਾ ਨੂੰ ਅਕਤੂਬਰ ਮਹੀਨੇ ਲਈ ਆਈ.ਸੀ.ਸੀ. (ICC) ਦੇ 'ਪਲੇਅਰ ਆਫ ਦ ਮੰਥ' ਖਿਤਾਬ ਦੀ ਦੌੜ 'ਚ ਸ਼ਾਮਲ ਕੀਤਾ ਗਿਆ ਹੈ। ਦੀਪਤੀ ਨੇ ਜ਼ਿੰਬਾਬਵੇ ਖਿਲਾਫ਼ ਵਨਡੇ ਲੜੀ ਦੇ ਮੈਚ 'ਚ ਨਾਬਾਦ 106 ਦੌੜਾਂ ਬਣਾਉਣ ਦੇ ਨਾਲ-ਨਾਲ 5 ਵਿਕਟਾਂ ਵੀ ਝਟਕਾਈਆਂ ਸਨ, ਜਿਸ ਦੀ ਬਦੌਲਤ ਭਾਰਤ ਨੇ 3-0 ਨਾਲ ਹੁੰਝਾਫੇਰ ਜਿੱਤ ਦਰਜ ਕੀਤੀ। ਇਸ ਤੋਂ ਇਲਾਵਾ ਟੀ-20 ਲੜੀ 'ਚ ਵੀ ਉਨ੍ਹਾਂ ਨੇ 49 ਦੌੜਾਂ ਬਣਾਉਣ ਦੇ ਨਾਲ 2 ਵਿਕਟਾਂ ਹਾਸਲ ਕੀਤੀਆਂ ਸਨ।
ਆਈ.ਸੀ.ਸੀ. ਵੱਲੋਂ ਜਾਰੀ ਛੇ ਖਿਡਾਰੀਆਂ ਦੀ ਸੂਚੀ ਵਿੱਚ ਦੀਪਤੀ ਤੋਂ ਇਲਾਵਾ ਆਸਟ੍ਰੇਲੀਆ ਦੀ ਐਨਾਬੇਲ ਸਰਦਰਲੈਂਡ, ਬੰਗਲਾਦੇਸ਼ ਦੀ ਸ਼ੋਭਨਾ ਮੋਸਤਰੀ, ਦੱਖਣੀ ਅਫਰੀਕਾ ਦੇ ਮਾਰਕੋ ਯਾਨਸਨ, ਪਾਕਿਸਤਾਨ ਦੇ ਅਰਾਫਾਤ ਮਨਹਾਸ ਅਤੇ ਵੈਸਟਇੰਡੀਜ਼ ਦੇ ਕਪਤਾਨ ਸ਼ਾਈ ਹੋਪ ਸ਼ਾਮਲ ਹਨ।
ਮਹੀਨੇ ਦੇ ਸਰਵੋਤਮ ਖਿਡਾਰੀ ਦੀ ਚੋਣ ਆਈ.ਸੀ.ਸੀ. ਦੀ ਆਜ਼ਾਦ ਵੋਟਿੰਗ ਅਕਾਦਮੀ ਅਤੇ ਦੁਨੀਆ ਭਰ ਦੇ ਪ੍ਰਸ਼ੰਸਕਾਂ ਦੀਆਂ ਵੋਟਾਂ ਦੇ ਆਧਾਰ 'ਤੇ ਕੀਤੀ ਜਾਵੇਗੀ। ਜੇਤੂਆਂ ਦਾ ਐਲਾਨ ਮਹੀਨੇ ਦੇ ਦੂਜੇ ਹਫ਼ਤੇ ਕੀਤਾ ਜਾਵੇਗਾ।
ਮਿਚੇਲ ਸਟਾਰਕ ਨੇ ਟੈਸਟ ਗੇਂਦਬਾਜ਼ਾਂ ਦੀ ਰੈਂਕਿੰਗ 'ਚ ਫਿਰ ਹਾਸਲ ਕੀਤਾ ਪਹਿਲਾ ਸਥਾਨ
NEXT STORY