ਦੁਬਈ—ਜੇਤੂ ਰੱਥ 'ਤੇ ਸਵਾਰ ਦਿੱਲੀ ਕੈਪੀਟਲਸ ਤੇ ਰਾਇਲ ਚੈਲੰਜਰਜ਼ ਬੈਂਗਲੁਰੂ ਵਿਚਾਲੇ ਸੋਮਵਾਰ ਨੂੰ ਹੋਣ ਵਾਲੇ ਧਮਾਕੇਦਾਰ ਮੁਕਾਬਲੇ 'ਚ ਦੋਵੇਂ ਟੀਮਾਂ ਆਈ.ਪੀ.ਐੱਲ.-13 'ਚ ਚੋਟੀ ਦੇ ਸਥਾਨ 'ਤੇ ਪਹੁੰਚਣ ਲਈ ਜੰਗ ਲੜਨਗੀਆਂ।
ਦਿੱਲੀ 4 'ਚੋਂ 3 ਮੈਚ ਜਿੱਤ ਕੇ ਤੇ 6 ਅੰਕਾਂ ਨਾਲ ਅੰਕ ਸੂਚੀ 'ਚ ਚੋਟੀ ਦੇ ਸਥਾਨ 'ਤੇ ਹੈ ਜਦਕਿ ਬੈਂਗਲੁਰੂ ਵੀ ਚਾਰ ਮੈਚਾਂ 'ਚੋਂ 3 ਜਿੱਤਾਂ ਤੇ 6 ਅੰਕਾਂ ਦੂਜੇ ਸਥਾਨ 'ਤੇ ਹੈ। ਦੋਵੇਂ ਟੀਮਾਂ ਨੇ ਸ਼ਨੀਵਾਰ ਨੂੰ ਆਪਣੇ-ਆਪਣੇ ਮੁਕਾਬਲੇ ਜਿੱਤੇ ਸਨ ਤੇ ਉੱਚੇ ਮਨੋਬਲ ਨਾਲ ਇਕ-ਦੂਜੇ ਨੂੰ ਸਖਤ ਚੁਣੌਤੀ ਦੇਣਗੀਆਂ। ਬੈਂਗਲੁਰੂ ਨੇ ਰਾਜਸਥਾਨ ਰਾਇਲਜ਼ ਨੂੰ ਆਬੂਧਾਬੀ 'ਚ 8 ਵਿਕਟਾਂ ਨਾਲ ਤੇ ਦਿੱਲੀ ਨੇ ਕੋਲਕਾਤਾ ਨਾਇਟ ਰਾਈਡਰਜ਼ ਨੂੰ 18 ਦੌੜਾਂ ਨਾਲ ਹਰਾਇਆ ਸੀ।
ਦਿੱਲੀ ਨੇ ਇਸ ਤੋਂ ਪਹਿਲਾਂ ਦੁਬਈ ਦੇ ਇੰਟਰਨੈਸ਼ਨਲ ਸਟੇਡੀਅਮ 'ਚ ਮੈਚ ਖੇਡੇ ਸਨ ਤੇ ਦੋਵੇਂ ਜਿੱਤੇ ਹਨ ਜਦਕਿ ਬੈਂਗਲੁਰੂ ਨੇ ਦੁਬਈ 'ਚ 3 ਮੈਚ ਖੇਡੇ ਹਨ ਤੇ ਦੋ ਜਿੱਤੇ ਹਨ। ਇਹ ਵੀ ਦਿਲਚਸਪ ਹੈ ਕਿ ਆਈ.ਪੀ.ਐੱਲ.-13 'ਚ ਹੁਣ ਤੱਕ ਜਿਹੜੇ ਦੋ ਸੁਪਰ ਓਵਰ ਖੇਡੇ ਗਏ ਹਨ, ਦੋਵੇਂ ਹੀ ਦੁਬਈ 'ਚ ਹੋਏ ਹਨ। ਪਹਿਲੇ ਸੁਪਰ ਓਵਰ 'ਚ ਦਿੱਲੀ ਨੇ ਪੰਜਾਬ ਨੂੰ ਹਰਾਇਆ ਤੇ ਦੂਜੇ ਸੁਪਰ ਓਵਰ 'ਚ ਬੈਂਗਲੁਰੂ ਨੇ ਮੁੰਬਈ ਇੰਡੀਅਨਜ਼ ਨੂੰ ਹਰਾਇਆ। ਅਰਥਾਤ ਸੁਪਰ ਓਵਰ ਖੇਡ ਚੁੱਕੀਆਂ ਦੋ ਟੀਮਾਂ ਵਿਚਾਲੇ ਇਕ ਜ਼ੋਰਦਾਰ ਮੁਕਾਬਲਾ ਹੋਣ ਜਾ ਰਿਹਾ ਹੈ।
ਦੁਬਈ 'ਚ ਵੱਡੇ ਮੈਦਾਨ 'ਤੇ ਵੱਡੀਆਂ ਬਾਊਂਡਰੀਆਂ ਮਾਰਨਾ ਆਸਾਨ ਨਹੀਂ ਹੈ, ਇਸ ਲਈ ਦੋਵਾਂ ਟੀਮਾਂ ਨੂੰ ਚੰਗਾ ਸਕੋਰ ਬਣਾਉਣ ਲਈ ਸਖਤ ਮਿਹਨਤ ਕਰਨੀ ਪਵੇਗੀ ਤੇ ਇਹ ਗੱਲ ਮੁਕਾਬਲੇ ਨੂੰ ਦਿਲਚਸਪ ਬਣਾਏਗਾ।
ਸੁਆਰੇਜ ਅਤੇ ਐਟਲੇਟਿਕੋ ਮੈਡਰਿਡ ਨੇ ਖੇਡਿਆ ਬਿਨ੍ਹਾਂ ਕਿਸੇ ਗੋਲ ਦੇ ਡਰਾਅ
NEXT STORY