ਜੈਪੁਰ— ਆਪਣੇ-ਆਪਣੇ ਪਿਛਲੇ ਮੁਕਾਬਲੇ ਜਿੱਤ ਚੁੱਕੇ ਦਿੱਲੀ ਕੈਪੀਟਲਸ ਤੇ ਰਾਜਸਥਾਨ ਰਾਇਲਜ਼ ਸੋਮਵਾਰ ਨੂੰ ਇੱਥੇ ਸਵਾਈ ਮਾਨਸਿੰਘ ਸਟੇਡੀਅਮ ਵਿਚ ਹੋਣ ਵਾਲੇ ਆਈ. ਪੀ. ਐੱਲ.-12 ਦੇ ਮੈਚ ਵਿਚ ਜਿੱਤ ਦੀ ਲੈਅ ਬਰਕਰਾਰ ਰੱਖਣ ਦੇ ਇਰਾਦੇ ਨਾਲ ਉਤਰਨਗੇ।
ਦਿੱਲੀ ਨੇ ਸ਼ਨੀਵਾਰ ਆਪਣੇ ਘਰ ਵਿਚ ਕਿੰਗਜ਼ ਇਲੈਵਨ ਪੰਜਾਬ ਨੂੰ 5 ਵਿਕਟਾਂ ਨਾਲ ਹਰਾਇਆ ਸੀ, ਜਦਕਿ ਰਾਜਸਥਾਨ ਨੇ ਆਪਣੇ ਘਰ ਵਿਚ ਮੁੰਬਈ ਇੰਡੀਅਨਜ਼ ਨੂੰ 5 ਵਿਕਟਾਂ ਨਾਲ ਹਰਾਇਆ ਸੀ। ਦਿੱਲੀ ਅੰਕ ਸੂਚੀ 'ਚ 10 ਮੈਚਾਂ ਵਿਚੋਂ 6 ਜਿੱਤਾਂ ਤੇ 12 ਅੰਕਾਂ ਨਾਲ ਤੀਜੇ ਸਥਾਨ 'ਤੇ ਹੈ। ਰਾਜਸਥਾਨ 9 ਮੈਚਾਂ ਵਿਚੋਂ 3 ਜਿੱਤਾਂ ਤੇ 6 ਅੰਕਾਂ ਨਾਲ ਸੱਤਵੇਂ ਸਥਾਨ 'ਤੇ ਹੈ।
ਦਿੱਲੀ ਨੂੰ ਪਲੇਅ ਆਫ ਵਿਚ ਜਾਣ ਲਈ ਆਪਣੇ ਬਾਕੀ ਬਚੇ ਚਾਰੇ ਮੈਚਾਂ ਵਿਚੋਂ ਦੋ ਜਿੱਤਣੇ ਜ਼ਰੂਰੀ ਹਨ। ਦਿੱਲੀ ਦਾ ਇਸ ਸੈਸ਼ਨ ਵਿਚ ਘਰ ਦੇ ਮੁਕਾਬਲੇ ਬਾਹਰ ਦਾ ਰਿਕਾਰਡ ਚੰਗਾ ਹੈ। ਦਿੱਲੀ ਨੇ ਹੁਣ ਤਕ ਆਪਣੇ ਘਰ 'ਚ 5 'ਚੋਂ 2 ਮੈਚ ਜਿੱਤੇ ਹਨ, ਜਦਕਿ ਬਾਹਰ ਉਸ ਨੇ ਪੰਜ ਮੈਚਾਂ ਵਿਚੋਂ 4 ਜਿੱਤੇ ਹਨ। ਇਸ ਰਿਕਾਰਡ ਦੇ ਆਧਾਰ 'ਤੇ ਇਸ ਮੁਕਾਬਲੇ 'ਚ ਦਿੱਲੀ ਦਾ ਪੱਲੜਾ ਭਾਰੀ ਨਜ਼ਰ ਆਉਂਦਾ ਹੈ। ਰਾਜਸਥਾਨ ਸਾਹਮਣੇ ਇਸ ਸਮੇਂ ਹਰ ਮੈਚ ਵਿਚ 'ਕਰੋ ਜਾਂ ਮਰੋ' ਦੀ ਸਥਿਤੀ ਹੈ। ਉਸ ਨੂੰ ਪਲੇਅ ਆਫ ਵਿਚ ਜਾਣ ਲਈ ਆਪਣੇ ਸਾਰੇ ਬਾਕੀ ਬਚੇ ਪੰਜੇ ਮੈਚ ਜਿੱਤਣੇ ਜ਼ਰੂਰੀ ਹੈ। ਇਕ ਮੈਚ ਵੀ ਹਾਰ ਜਾਣ ਦੀ ਸਥਿਤੀ 'ਚ ਉਸ ਦੀ ਦਾਅਵੇਦਾਰੀ ਖਤਰੇ 'ਚ ਪੈ ਜਾਵੇਗੀ। ਰਾਜਸਥਾਨ ਨੂੰ ਮੁੰਬਈ ਵਿਰੁੱਧ ਮੈਚ ਤੋਂ ਠੀਕ ਪਹਿਲਾਂ ਆਪਣਾ ਕਪਤਾਨ ਬਦਲਣ ਦਾ ਫਾਇਦਾ ਮਿਲਿਆ ਤੇ ਉਸ ਨੇ ਮੁੰਬਈ ਨੂੰ ਹਰਾ ਦਿੱਤਾ।
ਰਾਜਸਥਾਨ ਦੇ ਨਵੇਂ ਕਪਤਾਨ ਬਣੇ ਆਸਟਰੇਲੀਆ ਦੇ ਸਟੀਵ ਸਮਿਥ 2017 ਦੇ ਸੈਸ਼ਨ ਵਿਚ ਵੀ ਰਾਜਸਥਾਨ ਦਾ ਕਪਤਾਨ ਸੀ ਪਰ ਬਾਲ ਟੈਂਪਰਿੰਗ ਕਾਰਨ ਉਸ ਨੂੰ 2018 ਵਿਚ ਆਈ. ਪੀ. ਐੱਲ. 'ਚੋਂ ਹਟਣਾ ਪਿਆ ਸੀ। ਉਸ ਦੀ ਜਗ੍ਹਾ ਰਹਾਨੇ ਨੂੰ ਕਪਤਾਨ ਬਣਾਇਆ ਗਿਆ ਸੀ। ਰਹਾਨੇ ਦੀ ਇਸ ਸੈਸ਼ਨ ਵਿਚ ਕਪਤਾਨੀ ਤੇ ਬੱਲੇਬਾਜ਼ੀ ਦੋਵੇਂ ਹੀ ਚੰਗੀ ਨਹੀਂ ਰਹੀ ਤੇ ਟੀਮ ਮਾਲਕਾਂ ਨੇ ਉਸ ਨੂੰ 8 ਮੈਚਾਂ ਤੋਂ ਬਾਅਦ ਕਪਤਾਨੀ ਤੋਂ ਹਟਾ ਕੇ ਕਪਤਾਨੀ ਵਾਪਸ ਸਮਿਥ ਨੂੰ ਸੌਂਪ ਦਿੱਤੀ।
ਥਾਪਾ, ਸਰਿਤਾ ਤੇ ਅਮਿਤ ਸਮੇਤ 5 ਮੁੱਕੇਬਾਜ਼ ਕੁਆਰਟਰ ਫਾਈਨਲ 'ਚ
NEXT STORY