ਨਵੀਂ ਦਿੱਲੀ : ਕ੍ਰਿਕਟ ਦੀ ਦੁਨੀਆ ਵਿਚ ਬੀਤੇ ਦਿਨੀਂ ਜਿਸ ਸ਼ਬਦ ਦੀ ਸਭ ਤੋਂ ਵੱਧ ਚਰਚਾ ਰਹੀ ਉਹ ਹੈ ਮੈਂਟਲ ਹੈਲਥ। ਹਾਲ ਹੀ 'ਚ ਆਸਟਰੇਲੀਆਈ ਬੱਲੇਬਾਜ਼ ਗਲੈਨ ਮੈਕਸਵੈਲ ਨੇ ਕੌਮਾਂਤਰੀ ਕ੍ਰਿਕਟ ਤੋਂ ਦੂਰੀ ਬਣਾ ਲਈ ਸੀ। ਇਸ ਦੀ ਵਜ੍ਹਾ ਮਾਨਸਿਕ ਤੌਰ 'ਤੇ ਕਮਜ਼ੋਰੀ ਹੋਣਾ ਦੱਸੀ ਜਾ ਰਹੀ ਸੀ। ਹੁਣ ਇਕ ਹੋਰ ਆਲਰਾਊਂਡਰ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਸਾਲ 2017 ਵਿਚ ਉਹ ਵੀ ਡਿਪ੍ਰੈਸ਼ਨ ਦੀ ਸਮੱਸਿਆ ਨਾਲ ਜੂਝ ਰਿਹਾ ਸੀ ਅਤੇ ਇਸ ਤੋਂ ਬਚਣ ਲਈ ਉਸ ਨੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਤਕ ਕੀਤੀ ਸੀ। ਇਹ ਕ੍ਰਿਕਟਰ ਹੋਰ ਕੋਈ ਨਹੀਂ ਆਸਟਰੇਲੀਆ ਟੀਮ ਦਾ ਹੀ ਆਲਰਾਊਂਡਰ ਹੈਨਰਿਕ ਹੈਰਕੇਨਸ ਹੈ।
33 ਸਾਲਾ ਹੈਨਰਿਕ ਨੇ ਦੱਸਿਆ ਕਿ ਸ਼ੈਫੀਲਡ ਸ਼ੀਲਡ ਦੇ ਇਕ ਮੈਚ ਵਿਚ ਮੈਂ ਟਾਸ ਜਿੱਤ ਕੇ ਪਹਿਲਂ ਗੇਂਦਬਾਜ਼ੀ ਲਈ। ਉਮੀਦ ਸੀ ਕਿ ਪਿਚ ਤੋਂ ਗੇਂਦਬਾਜ਼ਾਂ ਨੂੰ ਮਦਦ ਮਿਲੇਗੀ ਪਰ ਅਜਿਹਾ ਨਹੀਂ ਹੋਇਆ। ਤਸਮਾਨੀਆ ਨੇ ਤਦ 450 ਦੌੜਾਂ ਬਣਾ ਕੇ ਆਪਣੀ ਪਾਰੀ ਐਲਾਨੀ। ਪਹਿਲੀ ਪਾਰੀ ਵਿਚ ਸਾਡੀ ਟੀਮ ਦੀਆਂ 5 ਵਿਕਟਾਂ 90 ਦੌੜਾਂ 'ਤੇ ਡਿੱਗ ਗਈਆਂ। ਮੈਂ ਵੀ ਇਸ ਪਾਰੀ ਵਿਚ 20 ਦੌੜਾਂ ਹੀ ਬਣਾ ਸਕਿਆ। ਦੂਜੇ ਦਿਨ ਦੀ ਖੇਡ ਤੋਂ ਬਾਅਦ ਮੈਂ ਘਰ ਪਰਤ ਰਿਹਾ ਸੀ। ਮੈਂ ਬੇਹੱਦ ਤੇਜ਼ ਰਫਤਾਰ ਨਾਲ ਕਾਰ ਚਲਾ ਰਿਹਾ ਸੀ ਅਤੇ ਸੋਚ ਰਿਹਾ ਸੀ ਕਿ ਕਿਸੇ ਖੰਬੇ ਨਾਲ ਕਾਰ ਮਾਰ ਦੇਵਾਂ।
ਉਸ ਨੇ ਦੱਸਿਆ ਕਿ ਮੈਂ ਕਾਫੀ ਪਰੇਸ਼ਾਨ ਸੀ ਤੇ ਜਿਵੇਂ ਹੀ ਆਤਮ ਹੱਤਿਆ ਦਾ ਵਿਚਾਰ ਮੇਰੇ ਮੰਨ ਵਿਚ ਆਇਆ, ਮੈਨੂੰ ਮੇਰੇ ਕਰੀਬੀ ਲੋਕ ਯਾਦ ਆਉਣ ਲੱਗੇ। ਮੈਂ ਖੁਦ ਨੂੰ ਕਿਹਾ ਕਿ ਜੇਕਰ ਮੈਂ ਕਾਰ ਖੰਭੇ ਵਿਚ ਮਾਰ ਦਿੰਦਾ ਤਾਂ ਕੀ ਹੁੰਦਾ। ਇਸ ਦੇ ਨਤੀਜੇ ਕੀ ਹੁੰਦੇ। ਮੈਂ ਅਜਿਹਾ ਨਹੀਂ ਕਰ ਸਕਦਾ। ਇਹ ਮੇਰੇ ਪਰਿਵਾਰ ਦੇ ਨਾਲ ਚੰਗਾ ਨਹੀਂ ਹੋਵੇਗਾ। ਇਸ ਵਜ੍ਹਾਂ ਤੋਂ ਮੈਂ ਆਪਣਾ ਇਰਾਦਾ ਬਦਲ ਦਿੱਤਾ। ਮੈਂ ਲਗਾਤਾਰ ਰੋ ਰਿਹਾ ਸੀ ਅਤੇ ਮੇਰਾ ਸਰੀਰ ਵੀ ਕੰਬ ਰਿਹਾ ਸੀ।
ਧਵਨ ਨੇ ਬੇਟੇ ਨਾਲ ਲਿਆ ਪੰਗਾ, ਅਗਲੀ ਹੀ ਗੇਂਦ 'ਤੇ ਜੋਰਾਵਰ ਨੇ ਕੀਤਾ ਬੋਲਡ (Video)
NEXT STORY