ਨਵੀਂ ਦਿੱਲੀ- ਆਈ. ਪੀ. ਐੱਲ. 2020 'ਚ ਚੇਨਈ ਸੁਪਰ ਕਿੰਗਜ਼ ਦਾ ਹੁਣ ਤੱਕ ਦਾ ਸਫਰ ਵਧੀਆ ਨਹੀਂ ਰਿਹਾ ਹੈ ਅਤੇ ਉਹ 6 ਮੈਚਾਂ 'ਚੋਂ ਸਿਰਫ 2 ਮੈਚ ਹੀ ਜਿੱਤ ਸਕੀ ਹੈ। ਚੇਨਈ ਨੂੰ ਪਿਛਲੇ ਮੈਚ 'ਚ ਕੋਲਕਾਤਾ ਨਾਈਟ ਰਾਈਡਰਜ਼ ਦੇ ਵਿਰੁੱਧ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਤੋਂ ਫੈਂਸ ਚੇਨਈ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਤੋਂ ਨਾਰਾਜ਼ ਹਨ ਪਰ ਹੱਦ ਤਾਂ ਉਸ ਸਮੇਂ ਹੋ ਗਈ ਜਦੋ ਇਕ ਵਿਅਕਤੀ ਨੇ ਧੋਨੀ ਦੀ 5 ਸਾਲਾ ਦੀ ਬੇਟੀ ਜੀਵਾ ਦਾ ਰੇਪ ਕਰਨ ਦੀ ਧਮਕੀ ਦੇ ਦਿੱਤੀ।
ਦਰਅਸਲ, ਕੇ. ਕੇ. ਆਰ. ਦੇ ਵਿਰੁੱਧ ਚੇਨਈ ਨੂੰ 10 ਦੌੜਾਂ ਨਾਲ ਕਰਾਰੀ ਹਾਰ ਮਿਲੀ। ਇਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਇਕ ਵਿਅਕਤੀ ਨੇ ਧੋਨੀ ਦੀ ਬੇਟੀ ਜੀਵਾ ਦਾ ਰੇਪ ਕਰਨ ਦੀ ਧਮਕੀ ਦਿੰਦੇ ਹੋਏ ਲਿਖਿਆ- ਤੇਰੀ ਬੇਟੀ ਜੀਵਾ ਨਾਲ ਰੇਪ ਕਰਾਂ।
6 Year Old Ziva Is Getting Rape Threats Because Dhoni Didn't Play Well Yesterday. pic.twitter.com/4mDlxEzVFp
— Ayush Verma (@ayushastic) October 8, 2020
ਸੋਸ਼ਲ ਮੀਡੀਆ 'ਤੇ ਅਜਿਹੇ ਕੁਮੈਂਟ ਤੋਂ ਬਾਅਦ ਕੁਝ ਲੋਕਾਂ ਨੇ ਉਸ ਵਿਅਕਤੀ ਦੇ ਕੁਮੈਂਟ ਵਾਲੇ ਸਕ੍ਰੀਨਸ਼ਾਟਸ ਟਵਿੱਟਰ 'ਤੇ ਸ਼ੇਅਰ ਕੀਤੇ। ਹੁਣ ਧੋਨੀ ਦੇ ਫੈਂਸ ਮੰਗ ਕਰ ਰਹੇ ਹਨ ਕਿ ਅਜਿਹੇ ਘਟੀਆ ਲੋਕਾਂ 'ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
IPL 2020: ਵੱਡੀਆਂ ਟੀਮਾਂ ਦੇ ਸਟਾਰ ਖਿਡਾਰੀ ਨਾਰਾਜ਼, ਚੱਲਦੇ ਟੂਰਨਾਮੈਂਟ 'ਚ ਬਦਲ ਸਕਦੇ ਹਨ ਟੀਮ
NEXT STORY