ਨਵੀਂ ਦਿੱਲੀ— ਭਾਰਤੀ ਟੀਮ ਦੇ ਸਾਬਕਾ ਕਪਤਾਨ ਤੇ ਵਿਕਟਕੀਪਰ ਬੱਲੇਬਾਜ਼ ਐੱਮ. ਐੱਸ. ਧੋਨੀ ਆਰਮੀ ਟ੍ਰੈਨਿੰਗ ਦੇ ਲਈ ਕਸ਼ਮੀਰ ਰਵਾਨਾ ਹੋ ਗਏ ਹਨ। ਖਬਰਾਂ ਅਨੁਸਾਰ ਧੋਨੀ ਸ੍ਰੀਨਗਰ ਲਈ ਰਵਾਨਾ ਹੋ ਗਏ ਹਨ। ਏਅਰਪੋਰਟ 'ਚ ਧੋਨੀ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਜਿਸ 'ਚ ਉਨ੍ਹਾਂ ਨੇ ਕਾਲੀ ਟੀ-ਸ਼ਰਟ ਤੇ ਆਰਮੀ ਕਾਰਗੋ ਪੈਂਟਸ ਪਾਈ ਹੋਈ ਸੀ। ਧੋਨੀ ਨੇ ਆਰਮੀ ਦਾ ਬੈਗ ਚੁੱਕਿਆ ਹੋਇਆ। ਧੋਨੀ 31 ਜੁਲਾਈ ਤੋਂ 15 ਅਗਸਤ ਤਕ ਕਸ਼ਮੀਰ 'ਚ ਰਹਿਣਗੇ। ਧੋਨੀ ਪੈਟਰੋਲਿੰਗ, ਗਾਰਡ, ਪੋਸਟ ਡਿਊਟੀ ਕਰਨਗੇ। ਉਹ ਜਵਾਨਾਂ ਦੇ ਨਾਲ ਰਹਿਣਗੇ।
ਬੀ. ਸੀ. ਸੀ. ਆਈ. ਨੇ ਟਾਈਟਲ ਅਧਿਕਾਰ ਲਈ ਮੰਗੀਆਂ ਅਰਜ਼ੀਆਂ
NEXT STORY