ਨਵੀਂ ਦਿੱਲੀ : ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਬਾਲੀਵੁੱਡ ਵਿਚ ਐਂਟਰੀ ਕਰ ਸਕਦੇ ਹਨ। ਇਸ ਦੀਆਂ ਖਬਰਾਂ ਜ਼ੋਰਾਂ 'ਤੇ ਹਨ। ਇਸ ਤੋਂ ਪਹਿਲਾਂ ਜੋ ਖਬਰ ਸਾਹਮਣੇ ਆਈ ਸੀ ਉਸ ਵਿਚ ਕਿਹਾ ਜਾ ਰਿਹਾ ਸੀ ਕਿ ਐੱਮ. ਐੱਸ. ਧੋਨੀ ਬਤੌਰ ਨਿਰਮਾਤਾ ਬਾਲੀਵੁੱਡ ਵਿਚ ਐਂਟਰੀ ਕਰਨ ਵਾਲੇ ਹਨ ਪਰ ਮੌਜੂਦਾ ਰਿਪੋਰਟਸ ਵਿਚ ਕਿਹਾ ਜਾ ਰਿਹਾ ਹੈ ਕਿ ਮਾਹੀ ਆਉਣ ਵਾਲੀ ਫਿਲਮ ਵਿਚ ਐਕਟਿੰਗ ਕਰ ਸਕਦੇ ਹਨ।
ਬਾਲੀਵੁੱਡ ਦੀ ਵੈਬਸਾਈਟ ਵਿਚ ਇਸ ਤਰ੍ਹਾਂ ਦੀਆਂ ਖਬਰਾਂ ਛੱਪੀਆਂ ਹਨ ਕਿ 38 ਸਾਲਾ ਇਹ ਧਾਕੜ ਵਿਕਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਬਾਲੀਵੁੱਡ ਵਿਚ ਅਭਿਨੇਤਾ ਸੰਜੇ ਦੱਤ ਨਾਲ ਫਿਲਮ ਡਾਗਹਾਊਸ ਵਿਚ ਨਜ਼ਰ ਆ ਸਕਦੇ ਹਨ। ਧੋਨੀ ਦੇ ਕੁਝ ਦੋਸਤ ਬਾਲੀਵੁੱਡ ਇੰਡਸਟ੍ਰੀ ਵਿਚ ਫਿਲਮ ਨਿਰਮਾਤਾ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਫਿਲਮ ਵਿਚ ਸੰਜੇ ਦੱਤ ਦੇ ਨਾਲ ਕਈ ਹੋਰ ਵੱਡੇ ਸਟਾਰ ਵੀ ਸ਼ਾਮਲ ਹਨ। ਫਿਲਮ ਡਾਗਹਾਊਸ 3 ਅੰਡਰਡਾਗ ਦੇ ਆਲੇ-ਦੁਆਲੇ ਘੁਮਦੀ ਹੈ।
ਜ਼ਿਕਰਯੋਗ ਹੈ ਕਿ ਵਰਲਡ ਕੱਪ 2019 ਦੇ ਸੈਮੀਫਾਈਨਲ ਵਿਚ ਨਿਊਜ਼ੀਲੈਂਡ ਹੱਥੋਂ ਹਾਰਨ ਤੋਂ ਬਾਅਦ ਹੀ ਧੋਨੀ ਨੇ ਕ੍ਰਿਕਟ ਤੋਂ ਦੂਰੀ ਬਣਾਈ ਹੋਈ ਹੈ। ਵੈਸਟਇੰਡੀਜ਼ ਦੌਰੇ ਲਈ ਖੁਦ ਨੂੰ ਗੈਰਹਾਜ਼ਰ ਦੱਸਦਿਆਂ ਧੋਨੀ 15 ਦਿਨ ਲਈ ਆਰਮੀ ਟ੍ਰੇਨਿੰਗ ਲਈ ਕਸ਼ਮੀਰ ਚਲੇ ਗਏ ਸੀ ਅਤੇ 15 ਅਗਸਤ ਨੂੰ ਵਾਪਸ ਆਉਣ ਤੋਂ ਬਾਅਦ ਉਹ ਐਡ ਦੇ ਸ਼ੂਟ ਲਈ ਮੁੰਬਈ ਚਲੇ ਗਏ। ਦੱਖਣੀ ਅਫਰੀਕਾ ਦੇ ਨਾਲ ਟੀ-20 ਕੌਮਾਂਤਰੀ ਸੀਰੀਜ਼ ਤੋਂ ਵੀ ਉਨ੍ਹਾਂ ਨੇ ਕਿਨਾਰਾ ਕਰ ਲਿਆ ਸੀ ਅਤੇ ਹੁਣ ਉਸਦੇ ਨਵੰਬਰ ਵਿਚ ਬੰਗਲਾਦੇਸ਼ ਦੇ ਨਾਲ ਖੇਡੇ ਜਾਣ ਦੀਆਂ ਖਬਰਾਂ ਸਾਹਮਣੇ ਆਈਆਂ ਹਨ।
ਇੰਟਰ ਮਿਲਾਨ ਨੇ ਸੀਰੀ-ਏ ਟੂਰਨਾਮੈਂਟ 'ਚ ਲਾਜ਼ੀਓ ਨੂੰ ਦਿੱਤੀ ਕਰਾਰੀ ਹਾਰ
NEXT STORY