ਨਵੀਂ ਦਿੱਲੀ - ਭਾਰਤ ਦੀ ਅੰਡਰ 19 ਕ੍ਰਿਕਟ ਟੀਮ ਸਤੰਬਰ ਵਿਚ ਯੂਥ ਏਸ਼ੀਆ ਕੱਪ ਵਿਚ ਹਿੱਸਾ ਲੈਣ ਲਈ ਸ੍ਰੀਲੰਕਾ ਜਾਵੇਗੀ ਤੇ ਇਸ ਲਈ ਬੀ. ਸੀ. ਸੀ. ਆਈ. ਨੇ ਟੀਮ ਦਾ ਐਲਾਨ ਕਰ ਦਿੱਤਾ ਹੈ। ਇਸ ਟੀਮ ਦਾ ਕਪਤਾਨ ਧਰੁਵ ਚੰਦ ਜੁਰੇਲ ਨੂੰ ਬਣਾਇਆ ਗਿਆ ਹੈ। ਯੂਥ ਏਸ਼ੀਆ ਕੱਪ ਸ੍ਰੀਲੰਕਾ ਵਿਚ ਤਿੰਨ ਤੋਂ 15 ਸਤੰਬਰ ਤਕ ਖੇਡਿਆ ਜਾਵੇਗਾ। ਧਰੁਵ ਇਸ ਸਮੇਂ ਇੰਗਲੈਂਡ ਵਿਚ ਤਿਕੋਣੀ ਲੜੀ ਖੇਡ ਰਹੇ ਹਨ ਤੇ ਉਥੇ ਕਾਫੀ ਚੰਗਾ ਪ੍ਰਦਰਸ਼ਨ ਵੀ ਕਰ ਰਹੇ ਹਨ। ਇਸ ਤਿਕੋਣੀ ਲੜੀ ਵਿਚ ਭਾਰਤ ਤੇ ਇੰਗਲੈਂਡ ਤੋਂ ਇਲਾਵਾ ਤੀਜੀ ਟੀਮ ਬੰਗਲਾਦੇਸ਼ ਹੈ। 18 ਸਾਲ ਦੇ ਧਰੁਵ ਸਭ ਤੋਂ ਪਹਿਲਾਂ ਤਦ ਸੁਰਖ਼ੀਆਂ 'ਚ ਆਏ ਸਨ ਜਦੋਂ ਉਨ੍ਹਾਂ ਨੇ ਸਿਰਫ਼ 21 ਗੇਂਦਾਂ 'ਤੇ ਸੈਂਕੜਾ ਲਗਾਇਆ ਸੀ। ਸਾਲ 2017 ਵਿਚ ਉਨ੍ਹਾਂ ਨੇ ਦਿੱਲੀ, ਮੱਧ ਪ੍ਰਦੇਸ਼ ਤੇ ਆਗਰਾ ਵਿਚਾਲੇ ਖੇਡੀ ਗਈ ਤਿਕੋਣੀ ਲੜੀ ਦੌਰਾਨ ਹਿੰਦੁਸਤਾਨ ਕਾਲਜ ਮੈਦਾਨ 'ਤੇ ਇਹ ਕਮਾਲ ਕੀਤਾ ਸੀ। ਇਸ ਟੂਰਨਾਮੈਂਟ ਵਿਚ ਉਹ 'ਮੈਨ ਆਫ ਦ ਸੀਰੀਜ਼' ਚੁਣੇ ਗਏ ਸਨ। ਇਸ ਤੋਂ ਇਲਾਵਾ ਸਾਲ 2014 ਵਿਚ ਅੰਡਰ 17 ਵਿਚ ਸਕੂਲ ਨੈਸ਼ਨਲ ਕ੍ਰਿਕਟ ਟੀ-20 ਚੈਂਪੀਅਨਸ਼ਿਪ ਵਿਚ ਉਹ ਸਰਬੋਤਮ ਬੱਲੇਬਾਜ਼ ਚੁਣੇ ਗਏ ਸਨ। ਇਸ ਟੂਰਨਾਮੈਂਟ ਦੇ ਛੇ ਮੈਚਾਂ ਵਿਚ ਉਨ੍ਹਾਂ ਨੇ ਕੁਲ ਚਾਰ ਸੈਂਕੜੇ ਲਾਏ ਸਨ। ਇਸ ਤੋਂ ਇਲਾਵਾ ਉਨ੍ਹਾਂ ਨੇ ਦੋ ਅਰਧ ਸੈਂਕੜੇ ਵੀ ਲਾਏ ਸਨ ਤੇ ਕੁਲ 600 ਦੌੜਾਂ ਇਸ ਸੀਰੀਜ਼ ਦੌਰਾਨ ਬਣਾਈਆਂ ਸਨ। ਇਸ ਤੋਂ ਇਲਾਵਾ ਅੰਡਰ 14 ਰਾਜ ਸਿੰਘ ਡੂੰਗਰੁਪਰ ਟਰਾਫੀ ਵਿਚ ਉਨ੍ਹਾਂ ਨੇ ਮੱਧ ਪ੍ਰਦੇਸ਼ ਖ਼ਿਲਾਫ਼ 137 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ ਸੀ ਤੇ ਤਿੰਨ ਮੈਚਾਂ ਵਿਚ ਕੁਲ 152 ਦੌੜਾਂ ਬਣਾਈਆਂ ਸਨ। ਧਰੁਵ ਕਾਫੀ ਚੰਗੇ ਬੱਲੇਬਾਜ਼ ਹਨ ਤੇ ਉਨ੍ਹਾਂ ਨੇ ਯੂ.ਪੀ. ਵੱਲੋਂ ਖੇਡਦੇ ਹੋਏ ਪਿਛਲੇ ਸਾਲ ਕੂਚ ਵਿਹਾਰ ਟਰਾਫੀ ਦੇ 11 ਮੈਚਾਂ ਵਿਚ ਕੁੱਲ 762 ਦੌੜਾਂ ਬਣਾਈਆਂ ਸਨ। ਇਨ੍ਹਾਂ ਮੈਚਾਂ ਵਿਚ ਉਨ੍ਹਾਂ ਨੇ ਤਿੰਨ ਸੈਂਕੜੇ ਵੀ ਲਾਏ ਸਨ। ਨਾਲ ਹੀ ਵਿਕਟਾਂ ਦੇ ਪਿੱਛੇ ਵੀ ਕਮਾਲ ਕਰਦੇ ਹੋਏ ਉਨ੍ਹਾਂ ਨੇ ਕੁੱਲ 51 ਸ਼ਿਕਾਰ ਕੀਤੇ ਸਨ।
ਸ੍ਰੀਲੰਕਾ ਦੌਰੇ ਲਈ ਭਾਰਤੀ ਅੰਡਰ 19 ਟੀਮ -
ਧਰੁਵ ਚੰਦ ਜਰੁਲੇ (ਕਪਤਾਨ ਤੇ ਵਿਕਟਕੀਪਰ), ਠਾਕੁਰ ਤਿਲਕ ਵਰਮਾ, ਸੁਵੇਦ ਪਾਰਕਰ, ਨੇਹਲ ਵਢੇਰਾ, ਅਰਜੁਨਾ ਆਜ਼ਾਦ, ਸ਼ਾਸ਼ਵਤ ਰਾਵਤ, ਵਰੁਣ ਲਵਾਂਡੇ, ਸਲਿਲ ਅਰੋੜਾ, ਕਰਣ ਲਾਲ, ਅਥਰਵ ਅੰਕੋਲੇਕਰ, ਪੰਕਜ ਯਾਦਵ, ਆਕਾਸ਼ ਸਿੰਘ, ਸੁਸ਼ਾਂਤ ਮਿਸ਼ਰਾ, ਪੁਰਣਾਂਕ ਤਿਆਗੀ, ਵਿੱਦਿਆਧਰ ਪਾਟਿਲ।
ਰੂਟ ਏਸ਼ੇਜ਼ ਦੇ ਪਹਿਲੇ ਮੁਕਾਬਲੇ 'ਚ ਤੀਜੇ ਨੰਬਰ 'ਤੇ ਕਰੇਗਾ ਬੱਲੇਬਾਜ਼ੀ
NEXT STORY