ਕੋਲਕਾਤਾ— ਬੰਗਾਲ ਦੇ ਤੇਜ਼ ਗੇਂਦਬਾਜ਼ ਅਸ਼ੋਕ ਡਿੰਡਾ ਨੂੰ ਈਡਨ ਗਾਰਡਨ 'ਤੇ ਸੋਮਵਾਰ ਟੀ-20 ਅਭਿਆਸ ਮੈਚ ਦੌਰਾਨ ਆਪਣੀ ਹੀ ਗੇਂਦ 'ਤੇ ਕੈਚ ਫੜਨ ਦੀ ਕੋਸ਼ਿਸ਼ ਵਿਚ ਸਿਰ 'ਤੇ ਸੱਟ ਲੱਗ ਗਈ। ਇਹ ਘਟਨਾ ਉਸ ਸਮੇਂ ਹੋਈ, ਜਦੋਂ ਬੱਲੇਬਾਜ਼ ਬੀਰੇਂਦਰ ਵਿਵੇਕ ਸਿੰਘ ਨੇ ਸਟ੍ਰੇਟ ਡ੍ਰਾਈਵ ਲਾਇਆ ਤੇ ਡਿੰਡਾ ਨੇ ਕੈਚ ਫੜਨ ਦੀ ਕੋਸ਼ਿਸ਼ ਕੀਤੀ। ਗੇਂਦ ਉਸ ਦੇ ਹੱਥੋਂ ਛੁੱਟ ਕੇ ਉਸ ਦੇ ਮੱਥੇ 'ਤੇ ਜਾ ਲੱਗੀ।

ਬੰਗਾਲ ਕ੍ਰਿਕਟ ਸੰਘ ਦੇ ਇਕ ਅਧਿਕਾਰੀ ਨੇ ਦੱਸਿਆ, ''ਡਿੰਡਾ ਨੇ ਡ੍ਰੈਸਿੰਗ ਰੂਮ ਵਿਚ ਪਰਤਣ ਤੋਂ ਪਹਿਲਾਂ ਓਵਰ ਪੂਰਾ ਕੀਤਾ। ਚੌਕਸੀ ਦੇ ਤੌਰ 'ਤੇ ਉਸ ਦੀ ਸਕੈਨ ਕਰਵਾਈ ਗਈ ਹੈ। ਚਿੰਤਾ ਦੀ ਕੋਈ ਗੱਲ ਨਹੀਂ ਹੈ ਪਰ ਉਸ ਨੂੰ ਦੋ ਦਿਨ ਦੇ ਆਰਾਮ ਦੀ ਸਲਾਹ ਦਿੱਤੀ ਗਈ ਹੈ।''
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇਪੈਟਰੋਲੀਅਮ ਸਪੋਰਟਸ ਬੋਰਡ ਬਣਿਆ ਨੈਸ਼ਨਲ ਟੀਮ ਸ਼ਤਰੰਜ ਚੈਂਪੀਅਨ
NEXT STORY