ਲੰਡਨ : ਸਾਬਕਾ ਨੰਬਰ ਇਕ ਸਰਬੀਆ ਦੇ ਨੋਵਾਕ ਜੋਕੋਵਿਚ ਨੇ ਆਪਣੀ ਵਾਪਸੀ ਦਾ ਸਿਲਸਿਲਾ ਜਾਰੀ ਰੱਖਦੇ ਹੋਏ ਜਾਪਾਨ ਦੇ ਕੇਈ ਨਿਸ਼ਿਕੋਰੀ ਨੂੰ ਬੁੱਧਵਾਰ ਨੂੰ ਚਾਰ ਸੈਟਾਂ 'ਚ 6-3, 3-6, 6-2, 6-2 ਨਾਲ ਹਰਾ ਕੇ ਵਿੰਬਲਡਨ ਟੈਨਿਸ ਚੈਂਪੀਅਨਸ਼ਿਪ ਦੇ ਸੈਮੀਫਾਈਨਲ 'ਚ ਪ੍ਰਵੇਸ਼ ਕਰ ਲਿਆ ਹੈ। 12ਵਾਂ ਦਰਜਾ ਹਾਸਲ ਜੋਕੋਵਿਚ ਨੇ 24ਵੀਂ ਸੀਡ ਨਿਸ਼ਿਕੋਰੀ ਨਾਲ ਇਹ ਕੁਆਰਟਰ-ਫਾਈਨਲ ਮੁਕਾਬਲਾ ਦੋ ਘੰਟੇ 34 ਮਿੰਟ 'ਚ ਜਿੱਤਿਆ। ਇਸ ਹਾਰ ਨਾਲ ਨਿਸ਼ਿਕੋਰੀ ਦਾ ਪਹਿਲਾਂ ਵਾਰ ਵਿੰਬਲਡਨ ਦੇ ਸੈਮੀਫਾਈਨਲ 'ਚ ਜਾਣ ਦਾ ਸੁਪਨਾ ਟੁੱਟਿਆ ਹੈ। ਨਿਸ਼ਿਕੋਰੀ ਪਹਿਲੀ ਵਾਰ ਦੇ ਕੁਆਰਟਰ-ਫਾਈਨਲ 'ਚ ਖੇਡ ਰਹੇ ਸਨ। ਜੋਕੋਵਿਚ ਨੇ ਇਸ ਜਿੱਤ ਦੇ ਨਾਲ ਨਿਸ਼ਿਕੋਰੀ ਖਿਲਾਫ ਆਪਣਾ 14-2 ਦਾ ਸਾਨਦਾਰ ਰਿਕਾਰਡ ਬਰਕਰਾਰ ਰੱਖਿਆ ਹੈ। ਸਰਬੀਆਈ ਖਿਡਾਰੀ ਨੇ ਇਸ ਤਰ੍ਹਾਂ ਨਿਸ਼ਿਕੋਰੀ ਖਿਲਾਫ ਪਿਛਲੇ 13 ਮੈਚਾਂ 'ਚ ਲਗਾਤਾਰ ਜਿੱਤ ਹਾਸਲ ਕੀਤੀ ਹੈ।
ਜੋਕੋਵਿਚ ਸੱਟਾਂ ਅਤੇ ਖਰਾਬ ਫਾਰਮ ਦੇ ਕਾਰਨ ਵਿਸ਼ਵ ਰੈਂਕਿੰਗ 'ਚ ਟਾਪ-20 ਤੋਂ ਬਾਹਰ ਹੋ ਗਏ ਸਨ ਪਰ ਵਿੰਬਲਡਨ ਤੋਂ ਪਹਿਲਾਂ ਕਵੀਂਸ ਕਲੱਬ ਚੈਂਪੀਅਨਸ਼ਿਪ 'ਚ ਉਨ੍ਹਾਂ ਨੇ ਫਾਈਨਲ ਤੱਕ ਪਹੁੰਚ ਕੇ ਦਿਖਾਇਆ, ਕਿ ਉਹ ਸਾਲ ਦੇ ਤੀਜੇ ਗ੍ਰੈਂਡਸਲੈਮ 'ਚ ਕੁਝ ਖਾਸ ਕਰਨ ਲਈ ਤਿਆਰ ਹਨ। ਉਨ੍ਹਾਂ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਿਆ ਅਤੇ ਹੁਣ ਉਹ ਸੈਮੀਫਾਈਨਲ 'ਚ ਪਹੁੰਚ ਚੁੱਕੇ ਹਨ। ਜੋਕੋਵਿਚ ਨੇ ਗ੍ਰੈਂਡਸਲੈਮ 'ਚ ਆਪਣੀ 249ਵੀਂ ਜਿੱਤ ਦਰਜ ਕੀਤੀ ਹੈ।
ਵਿਰਾਟ ਜਿੱਥੇ ਬੱਲੇਬਾਜ਼ੀ ਕਰਨਾ ਚਾਹੁੰਦੈ, ਉਹ ਅਹਿਮ ਹੈ : ਰੋਹਿਤ
NEXT STORY