ਬੀਜਿੰਗ : ਸਰਬੀਆਈ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਨੇ ਜਰਮਨੀ ਦੇ ਅਲੈਗਜ਼ੈਂਡਰ ਜ਼ਵੇਰੇਵ ਨੂੰ ਹਰਾ ਕੇ ਚਾਈਨਾ ਓਪਨ ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਐਤਵਾਰ ਨੂੰ ਖੇਡੇ ਗਏ ਇਸ ਏ.ਟੀ.ਪੀ. 500 ਈਵੈਂਟ ਦੇ ਕੁਆਰਟਰ ਫਾਈਨਲ ਮੁਕਾਬਲੇ ਵਿੱਚ ਜੋਕੋਵਿਚ ਨੇ ਟਾਪ ਸੀਡ ਅਲੈਗਜ਼ੈਂਡਰ ਜ਼ਵੇਰੇਵ ਨੂੰ 4-6, 6-4, 6-4 ਨਾਲ ਮਾਤ ਦੇ ਕੇ ਇਸ ਟੂਰਨਾਮੈਂਟ ਵਿੱਚ ਆਪਣੀ ਅਜੇਤੂ ਖੇਡ ਦੇ ਸਿਲਸਿਲੇ ਨੂੰ 32 ਮੈਚਾਂ ਤੱਕ ਪਹੁੰਚਾ ਦਿੱਤਾ ਹੈ।
ਇਸ ਜਿੱਤ ਦੇ ਨਾਲ 39 ਸਾਲਾ ਸਰਬੀਆਈ ਖਿਡਾਰੀ ਜੋਕੋਵਿਚ ਨੇ ਓਪਨ ਐਰਾ ਵਿੱਚ ਕਿਸੇ ਇੱਕ ਹੀ ਈਵੈਂਟ ਵਿੱਚ ਪੁਰਸ਼ ਸਿੰਗਲਜ਼ ਖਿਡਾਰੀ ਵਜੋਂ ਸਭ ਤੋਂ ਵਧੀਆ ਸ਼ੁਰੂਆਤ ਦੇ ਮਾਮਲੇ ਵਿੱਚ ਰਾਫੇਲ ਨਡਾਲ ਨੂੰ ਪਿੱਛੇ ਛੱਡ ਦਿੱਤਾ ਹੈ। ਨਡਾਲ ਨੇ ਰੋਲਾਂ ਗੈਰੋਸ (ਫ੍ਰੈਂਚ ਓਪਨ) ਵਿੱਚ ਆਪਣੇ ਸ਼ੁਰੂਆਤੀ 31 ਮੈਚ ਜਿੱਤੇ ਸਨ। ਜ਼ਿਕਰਯੋਗ ਹੈ ਕਿ ਜੋਕੋਵਿਚ ਬੀਜਿੰਗ ਵਿੱਚ ਰਿਕਾਰਡ ਛੇ ਵਾਰ ਦੇ ਚੈਂਪੀਅਨ ਰਹੇ ਹਨ। ਉਨ੍ਹਾਂ ਨੇ 2015 ਵਿੱਚ ਫਾਈਨਲ ਵਿੱਚ ਨਡਾਲ ਨੂੰ ਹਰਾ ਕੇ ਆਪਣਾ ਛੇਵਾਂ ਖ਼ਿਤਾਬ ਜਿੱਤਿਆ ਸੀ ਅਤੇ ਉਸ ਤੋਂ ਬਾਅਦ ਇਸ ਸਾਲ ਪਹਿਲੀ ਵਾਰ ਟੂਰਨਾਮੈਂਟ ਵਿੱਚ ਵਾਪਸੀ ਕਰਨ ਤੋਂ ਪਹਿਲਾਂ ਉਨ੍ਹਾਂ ਨੇ ਆਪਣੇ ਪਿਛਲੇ ਸਾਰੇ 29 ਮੈਚ ਜਿੱਤੇ ਸਨ।
ਫ਼ੈਨੇਸਟਾ ਓਪਨ ਰਾਸ਼ਟਰੀ ਟੈਨਿਸ ਚੈਂਪੀਅਨਸ਼ਿਪ: ਦੋ ਵਾਰ ਦੀ ਚੈਂਪੀਅਨ ਵੈਦੇਹੀ ਚੌਧਰੀ ਦੀ ਖ਼ਿਤਾਬ 'ਤੇ ਨਜ਼ਰਾਂ
NEXT STORY