ਨਵੀਂ ਦਿੱਲੀ— ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ ਵਿਚ ਸੋਨ ਤਮਗਾ ਜਿੱਤਣ ਵਾਲੀ ਲੀਜੈਂਡ ਮਹਿਲਾ ਮੁੱਕੇਬਾਜ਼ ਐੱਮ. ਸੀ. ਮੈਰੀਕਾਮ ਨੇ ਆਪਣੇ ਸੰਨਿਆਸ ਦੀਆਂ ਖਬਰਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਮੰਗਲਵਾਰ ਨੂੰ ਕਿਹਾ ਕਿ ਉਸਦਾ ਹੁਣ ਇਕਲੌਤਾ ਟੀਚਾ ਟੋਕੀਓ ਓਲੰਪਿਕ ਵਿਚ ਸੋਨ ਤਮਗਾ ਜਿੱਤਣਾ ਹੈ।
21ਵੀਆਂ ਰਾਸ਼ਟਰਮੰਡਲ ਖੇਡਾਂ ਵਿਚ ਤਮਗਾ ਜਿੱਤਣ ਵਾਲੇ ਭਾਰਤੀ ਮੁੱਕੇਬਾਜ਼ਾਂ ਲਈ ਭਾਰਤੀ ਮੁੱਕੇਬਾਜ਼ੀ ਸੰਘ ਵਲੋਂ ਆਯੋਜਿਤ ਸਨਮਾਨ ਸਮਾਰੋਹ ਵਿਚ ਮੈਰੀਕਾਮ ਨੇ ਕਿਹਾ, ''ਕੌਣ ਕਹਿੰਦਾ ਹੈ ਕਿ ਮੈਂ ਸੰਨਿਆਸ ਲੈਣ ਜਾ ਰਹੀ ਹਾਂ। ਮੈਂ ਸੰਨਿਆਸ ਦੇ ਬਾਰੇ ਵਿਚ ਸੋਚਿਆ ਤਕ ਨਹੀਂ ਹੈ। ਇਹ ਸਭ ਅਫਵਾਹ ਹੈ। 2020 ਦੀਆਂ ਓਲੰਪਿਕ ਵਿਚ ਹਿੱਸਾ ਲੈਣਾ ਜਾਂ ਨਹੀਂ ਲੈਣਾ ਇਕ ਵੱਖ ਗੱਲ ਹੈ ਪਰ ਮੈਂ ਸਪੱਸ਼ਟ ਕਰ ਦੇਣਾ ਚਾਹੁੰਦੀ ਹਾਂ ਕਿ ਮੈਂ ਸੰਨਿਆਸ ਨਹੀਂ ਲੈ ਰਹੀ ਹਾਂ।''
ਆਂਦਰੇ ਰਸੇਲ ਲਈ ਵੱਡੀ ਖੁਸ਼ਖਬਰੀ, ਵੈਸਟਇੰਡੀਜ਼ ਟੀਮ 'ਚ ਹੋਏ ਸ਼ਾਮਲ
NEXT STORY