ਦੋਹਾ- ਭਾਰਤ ਦੀ ਸਟਾਰ ਫਰਾਟਾ ਦੌੜਾਕ ਦੂਤੀ ਚੰਦ ਕਤਰ ਦੇ ਦੋਹਾ ਵਿਚ 27 ਸਤੰਬਰ ਤੋਂ 6 ਅਕਤੂਬਰ ਤਕ ਹੋਣ ਵਾਲੀ ਆਈ. ਏ. ਏ. ਐੱਫ. ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ਵਿਚ ਖੁਦ ਨੂੰ ਸਾਬਤ ਕਰਨ ਦੇ ਮਜ਼ਬੂਤ ਟੀਚੇ ਨਾਲ ਉਤਰੇਗੀ। ਭਾਰਤੀ ਐਥਲੈਟਿਕਸ ਮਹਾਸੰਘ ਨੇ ਇਸ ਚੈਂਪੀਅਨਸ਼ਿਪ ਲਈ ਐਲਾਨ 25 ਮੈਂਬਰੀ ਭਾਰਤੀ ਟੀਮ ਵਿਚ ਦੂਤੀ ਨੂੰ ਸ਼ਾਮਲ ਨਹੀਂ ਕੀਤਾ ਸੀ ਕਿਉਂਕਿ ਉਸ ਨੇ ਕੁਆਲੀਫਿਕੇਸ਼ਨ ਮਾਰਕ ਹਾਸਲ ਨਹੀਂ ਕੀਤਾ ਸੀ ਪਰ ਕੌਮਾਂਤਰੀ ਐਥਲੈਟਿਕਸ ਮਹਾਸੰਘ (ਆਈ. ਏ. ਏ. ਐੱਫ.) ਨੇ ਵਿਸ਼ਵ ਰੈਂਕਿੰਗ ਦੇ ਆਧਾਰ 'ਤੇ ਦੂਤੀ ਨੂੰ ਦੋ ਸਾਲ ਬਾਅਦ ਹੋਣ ਵਾਲੀ ਇਸ ਚੈਂਪੀਅਨਸ਼ਿਪ ਲਈ ਸੱਦਾ ਦਿੱਤਾ ਹੈ, ਜਿਸ ਨਾਲ ਓਡਿਸ਼ਾ ਦੀ ਇਸ ਦੌੜਾਕ ਕੋਲ ਹੁਣ ਖੁਦ ਨੂੰ ਸਾਬਤ ਕਰਨ ਦਾ ਮੌਕਾ ਰਹੇਗਾ। ਦੂਤੀ ਦੇ ਨਾਲ-ਨਾਲ ਅਰਚਨਾ ਸੁਸਿੰਦਰਨ ਨੂੰ ਵੀ ਆਈ. ਏ. ਏ. ਐੱਫ. ਨੇ ਚੈਂਪੀਅਨਸ਼ਿਪ ਲਈ ਸੱਦਾ ਦਿੱਤਾ ਹੈ। ਅਰਚਨਾ 200 ਮੀਟਰ ਵਿਚ ਉਤਰੇਗੀ।
ਮਹਾਸੰਘ ਦੀ ਚੋਣ ਕਮੇਟੀ ਨੇ ਜਦੋਂ ਵਿਸ਼ਵ ਚੈਂਪੀਅਨਸ਼ਿਪ ਲਈ ਟੀਮ ਦੀ ਚੋਣ ਕੀਤੀ ਸੀ, ਉਦੋਂ ਦੂਤੀ ਵਿਸ਼ਵ ਚੈਂਪੀਅਨਸ਼ਿਪ ਲਈ ਕੁਆਲੀਫਾਈ ਨਹੀਂ ਕਰ ਸਕੀ ਸੀ ਪਰ ਚੋਣ ਕਮੇਟੀ ਨੇ 100 ਮੀਟਰ ਰੇਸ ਲਈ ਦੂਤੀ ਦੇ ਨਾਂ ਨੂੰ ਇਸ ਆਧਾਰ 'ਤੇ ਮਨਜ਼ੂਰੀ ਦਿੱਤੀ ਸੀ ਕਿ ਜੇਕਰ ਆਈ. ਏ. ਏ. ਐੱਫ. ਵਿਸ਼ਵ ਰੈਂਕਿੰਗ ਦੇ ਆਧਾਰ 'ਤੇ ਦੂਤੀ ਨੂੰ ਕੋਈ ਸੱਦਾ ਦਿੰਦਾ ਹੈ ਤਾਂ ਉਹ ਪ੍ਰਤੀਯੋਗਿਤਾ ਵਿਚ ਹਿੱਸਾ ਲੈ ਸਕੇਗੀ। ਵਿਸ਼ਵ ਚੈਂਪੀਅਨਸ਼ਿਪ ਵਿਚ ਚੋਟੀ ਦਾ ਭਾਰਤੀ ਐਥਲੀਟ ਨੀਰਜ ਚੋਪੜਾ (ਜੈਵਲਿਨ ਥ੍ਰੋਅ), ਹਿਮਾ ਦਾਸ (400 ਕਿ. ਮੀ. ਵਿਅਕਤੀਗਤ ਤੇ ਰਿਲੇਅ) ਤੇ ਤੇਜਸਿਵਨ ਸ਼ੰਕਰ (ਹਾਈ ਜੰਪ) ਸੱਟਾਂ ਕਾਰਣ ਹਿੱਸਾ ਨਹੀਂ ਲੈ ਸਕਣਗੇ। ਭਾਰਤ ਨੂੰ ਆਪਣੀ 4 ਗੁਣਾ 400 ਮੀਟਰ ਰਿਲੇਅ ਟੀਮਾਂ (ਪੁਰਸ਼, ਮਹਿਲਾ ਤੇ ਮਿਕਸਡ) ਤੋਂ ਕਾਫੀ ਉਮੀਦਾਂ ਰਹਿਣਗੀਆਂ, ਜਦਕਿ 400 ਮੀਟਰ ਦਾ ਰਾਸ਼ਟਰੀ ਰਿਕਾਰਡਧਾਰੀ ਮੁਹੰਮਦ ਅਨਸ ਵੀ ਕੁਝ ਕਾਰਨਾਮਾ ਕਰ ਸਕਦਾ ਹੈ।
ਜਾਨਸਨ ਤੋਂ ਬਿਹਤਰ ਪ੍ਰਦਰਸ਼ਨ ਦੀ ਉਮੀਦ
ਵਿਸ਼ਵ ਚੈਂਪੀਅਨਸ਼ਿਪ ਲਈ ਕੁਆਲੀਫਾਈ ਕਰ ਚੁੱਕੇ ਜਾਨਸਨ ਤੋਂ 1500 ਮਟੀਰ ਵਿਚ ਬਿਹਤਰ ਪ੍ਰਦਰਸ਼ਨ ਦੀ ਉਮੀਦ ਹੈ। ਜਾਨਸਨ ਅਮਰੀਕਾ ਵਿਚ ਕੋਚ ਸਕਾਟ ਸਿਮਨਸ ਦੇ ਨਾਲ ਟ੍ਰੇਨਿੰਗ ਕਰ ਰਿਹਾ ਸੀ। ਜਾਨਸਨ ਦੀ ਤਰ੍ਹਾਂ ਲਾਂਗ ਜੰਪਰ ਐੱਮ. ਸ਼੍ਰੀਸ਼ੰਕਰ ਨੇ ਕੁਆਲੀਫਾਇੰਗ ਮਾਰਕ ਹਾਸਲ ਕੀਤਾ ਹੈ। ਸ਼੍ਰੀਸ਼ੰਕਰ ਪ੍ਰਤੀਯੋਗਿਤਾ ਦੇ ਪਹਿਲੇ ਹੀ ਦਿਨ ਲੌਂਗ ਜਾਪ ਦੇ ਕੁਆਲੀਫਿਕੇਸ਼ਨ ਵਿਚ ਉਤਰੇਗਾ। ਪਹਿਲੇ ਦਿਨ ਦੀ ਸਮਾਪਤੀ ਤਕ ਦਰੁਣ ਅਯਾਸਾਮੀ ਤੇ ਜੇ. ਐੱਸ. ਪਿਲਾਯਿਲ 400 ਮੀਟਰ ਅੜਿੱਕਾ ਦੌੜ ਵਿਚ ਆਪਣੀ ਚੁਣੌਤੀ ਪੇਸ਼ ਕਰਨਗੇ, ਜਦਕਿ 4 ਗੁਣਾ 400 ਮੀਟਰ ਮਿਕਸਡ ਰਿਲੇਅ ਟੀਮ ਵੀ ਐਕਸ਼ਨ ਵਿਚ ਦਿਖਾਈ ਦੇਵੇਗੀ
ਭਾਰਤੀ ਟੀਮਾਂ ਇਸ ਤਰ੍ਹਾਂ ਹਨ
ਪੁਰਸ਼-ਜਾਬਿਰ ਐੱਮ. ਪੀ. (400 ਮੀ. ਅੜਿੱਕਾ ਦੌੜ), ਜਿਨਸਨ ਜਾਨਸਨ ਤੇ ਦੇਵੇਂਦਰ ਸਿੰਘ (20 ਕਿ. ਮੀ. ਪੈਦਲ ਚਾਲ), ਗੋਪੀ ਟੀ (ਮੈਰਾਥਨ), ਸ਼੍ਰੀਸ਼ੰਕਰ ਐੱਮ. (ਲੌਂਗ ਜੰਪ), ਤਜਿੰਦਰ ਪਾਲ ਸਿੰਘ (ਸ਼ਾਟ ਪੁੱਟ), ਸ਼ਿਵਪਾਲ ਸਿੰਘ (ਜੈਵਲਿਨ ਥ੍ਰੋਅ), ਮੁਹੰਮਦ ਅਨਸ, ਨਿਰਮਲ ਨੋਹ ਟਾਮ, ਐਲਕਸ ਐਂਟਨੀ, ਅਮੋਜ ਜੈਕਬ, ਕੇ. ਐੱਸ. ਜੀਵਨ, ਧਰੁਣ ਅਯਾਸਾਮੀ ਤੇ ਹਰਸ਼ ਕੁਮਾਰ (4 ਗੁਣਾ 400 ਮੀਟਰ ਪੁਰਸ਼ ਤੇ ਮਿਕਸਡ ਰਿਲੇਅ)।
ਮਹਿਲਾ- ਦੂਤੀ ਚੰਦ (100 ਮੀ.), ਪੀਯੂ ਚਿੱਤਰਾ (1500), ਅਨੂਰਾਣੀ (ਜੈਵਲਿਨ ਥ੍ਰੋਅ), ਵਿਸਮਯ ਵੀ. ਕੇ., ਪੂਵਮਾ ਐੱਮ. ਆਰ., ਜਿਸਨਾ ਮੈਥਿਊ, ਰੇਵਤੀ ਵੀ. , ਸੁਭਾ ਵੈਂਕਟਸਨ ਤੇ ਵਿਦਿਆ ਸਾਗਰ (4 ਗੁਣਾ 400 ਮੀਟਰ ਮਹਿਲਾ ਤੇ ਮਿਕਸਡ ਰਿਲੇਅ)।
ਚੈਂਪੀਅਨਸ਼ਿਪ ਦਾ ਚੌਥਾ ਦਿਨ ਭਾਰਤ ਲਈ ਹੋਵੇਗਾ ਕਾਫੀ ਰੁਝੇਵੇਂ ਭਰਿਆ
ਚੈਂਪੀਅਨਸ਼ਿਪ ਦਾ ਚੌਥਾ ਦਿਨ ਭਾਰਤ ਲਈ ਕਾਫੀ ਰੁਝੇਵੇਂ ਭਰਿਆ ਹੋਵੇਗਾ। ਅਨੂ ਰਾਣੀ ਜੈਵਲਿਨ ਥ੍ਰੋਅ ਵਿਚ, ਅਰਚਨਾ ਸੁਸਿੰਦਰਨ 200 ਮੀਟਰ ਵਿਚ ਅਤੇ ਅੰਜਲੀ ਦੇਵੀ 400 ਮੀਟਰ ਵਿਚ ਆਪਣੀ ਚੁਣੌਤੀ ਪੇਸ਼ ਕਰੇਗੀ। ਪੰਜਵੇਂ ਦਿਨ ਅਵਿਨਾਸ਼ ਸਾਬਲੇ 3000 ਮੀਟਰ ਸਟੀਪਲਚੇਜ਼ ਦੀ ਹੀਟ ਵਿਚ ਉਤਰੇਗਾ। ਅਨੂ ਜੇਕਰ ਫਾਈਨਲ ਵਿਚ ਪਹੁੰਚ ਜਾਂਦੀ ਹੈ ਤਾਂ ਉਹ ਜੈਵਲਿਨ ਥ੍ਰੋਅ ਪ੍ਰਤੀਯੋਗਿਤਾ ਵਿਚ ਦਿਖਾਈ ਦੇ ਸਕਦੀ ਹੈ। ਅੰਜਲੀ ਦੇਵੀ ਨੇ ਪਟਿਆਲਾ ਵਿਚ ਟ੍ਰਾਇਲਾਂ ਰਾਹੀਂ ਵਿਸ਼ਵ ਚੈਂਪੀਅਨਸ਼ਿਪ ਵਿਚ ਉਤਰਨ ਦਾ ਹੱਕ ਹਾਸਲ ਕੀਤਾ ਸੀ।
ਛੇਵੇਂ ਦਿਨ ਪੀ. ਯੂ. ਚਿੱਤਰਾ 1500 ਮੀਟਰ ਦੀ ਹੀਟ ਵਿਚ ਉਤਰੇਗੀ। ਜੇਕਰ ਅਰਚਨਾ 200 ਮੀਟਰ ਦੇ ਫਾਈਨਲ ਵਿਚ ਪਹੁੰਚ ਜਾਂਦੀ ਹੈ ਤਾਂ ਉਹ ਬੁੱਧਵਾਰ ਨੂੰ ਮੁਕਾਬਲਿਆਂ ਵਿਚ ਦਿਖਾਈ ਦੇ ਸਕਦੀ ਹੈ।
ਸੱਤਵੇਂ ਦਿਨ ਤੇਜਿੰਦਰ ਪਾਲ ਸਿੰਘ ਤੂਰ ਸ਼ਾਟਪੁੱਟ ਦੇ ਕੁਆਲੀਫਾਇਰ ਵਿਚ ਅਤੇ ਜੀਨਸਨ ਜਾਨਸਨ 1500 ਮੀਟਰ ਦੀ ਹੀਟ ਵਿਚ ਉਤਰਨਗੇ। ਇਰਫਾਨ ਥੋਡੀ ਤੇ ਦੇਵੇਂਦਰ ਸਿੰਘ ਅੱਠਵੇਂ ਦਿਨ 20 ਕਿਲੋਮੀਟਰ ਪੈਦਲ ਚਾਲ ਵਿਚ ਪ੍ਰਤੀਯੋਗਿਤਾ ਵਿਚ ਉਤਰਨਗੇ। ਫਾਈਨਲ ਵਿਚ ਪਹੁੰਚਣ ਦੀ ਸਥਿਤੀ ਵਿਚ ਅਵਿਨਾਸ਼ ਤੇ ਜਿਨਸਨ ਕ੍ਰਮਵਾਰ 3000 ਮੀਟਰ ਸਟੀਪਲਚੇਜ਼ ਫਾਈਨਲ ਤੇ 1500 ਮੀਟਰ ਸੈਮੀਫਾਈਨਲ ਵਿਚ ਦਿਖਾਈ ਦੇ ਸਕਦੇ ਹਨ।
ਟੋਕੀਓ ਖੇਡਾਂ 'ਚ ਅਸੀਂ ਜ਼ਿਆਦਾ ਤਮਗੇ ਜਿੱਤਾਂਗੇ : ਗੋਪੀਚੰਦ
NEXT STORY