ਪੈਰਿਸ- ਅਰਜਨਟੀਨਾ ਦੀ ਸੋਲਾਨਾ ਸਿਏਰਾ ਵਿਰੁੱਧ ਪਹਿਲੇ ਰਾਊਂਡ ਦੇ ਮੁਕਾਬਲੇ ’ਚ ਹਾਰ ਨਾਲ ਐੱਮਾ ਰਾਡੂਕਾਨੂ ਦੀ ਫ੍ਰੈਂਚ ਓਪਨ ’ਚ ਮੁਹਿੰਮ ਸਮਾਪਤ ਹੋ ਗਈ। ਸਿਰਫ 25 ਮਿੰਟ ਤੱਕ ਚੱਲੇ ਨਿਰਾਸ਼ਾਜਨਕ ਪਹਿਲੇ ਸੈੱਟ ’ਚ ਇਕ ਵੀ ਗੇਮ ਜਿੱਤਣ ’ਚ ਅਸਫਲ ਰਹਿਣ ਤੋਂ ਬਾਅਦ ਬ੍ਰਿਟਿਸ਼ ਨੰਬਰ ਇਕ ਖਿਡਾਰੀ ਨੇ ਦੂਜੇ ਸੈੱਟ ’ਚ ਡਬਲ-ਬ੍ਰੇਕ ਤੋਂ ਪੱਛੜਨ ਉਪਰੰਤ ਵਾਪਸੀ ਕਰਦਿਆਂ ਟਾਈ-ਬ੍ਰੇਕ ਲਈ ਮਜਬੂਰ ਕੀਤਾ।
ਦੁਨੀਆ ਦੀ 68ਵੇਂ ਨੰਬਰ ਦੀ ਸਿਏਰਾ ਨੇ ਵਾਪਸੀ ਕਰਦਿਆਂ ਰਾਡੂਕਾਨੂ ’ਤੇ 6-0, 7-6 (7-4) ਨਾਲ ਜਿੱਤ ਦਰਜ ਕੀਤੀ। ਰਾਡੂਕਾਨੂ ਨੇ 15 ਅਨਫੋਰਸਡ ਐਰਰ ਕੀਤੇ ਅਤੇ ਕੋਈ ਵਿਨਰ ਨਹੀਂ ਬਣਾਇਆ, ਜਦਕਿ ਸਿਏਰਾ ਨੇ 2 ਵਾਰ ਹੋਰ ਬ੍ਰੇਕ ਕਰ ਕੇ ਪਹਿਲਾ ਸੈੱਟ ‘ਬੈਗਲ’ ਜਿੱਤ ਲਿਆ।
ਨਿਰਾਸ਼ ਰਾਡੂਕਾਨੂ ਨੇ ਦੂਜੇ ਸੈੱਟ ਲਈ ਪਰਤਣ ਤੋਂ ਪਹਿਲਾਂ ਕੋਰਟ ਤੋਂ ਕੁਝ ਸਮਾਂ ਲਿਆ, ਹਾਲਾਂਕਿ ਉਹ ਸ਼ੁਰੂਆਤ ’ਚ ਹੀ ਇਕ ਗੇਮ ਜਿੱਤਣ ’ਚ ਕਾਮਯਾਬ ਰਹੀ ਪਰ ਸਿਏਰਾ ਲਈ ਸਭ ਕੁਝ ਆਸਾਨ ਰਿਹਾ, ਜਿਸ ਨੇ ਕਈ ਜ਼ੋਰਦਾਰ ਫੋਰਹੈਂਡ ਵਿਨਰ ਲਾ ਕੇ 4-1 ਦੀ ਬੜ੍ਹਤ ਬਣਾ ਲਈ। ਹਾਲਾਂਕਿ, ਟਾਈ-ਬ੍ਰੇਕ ’ਚ 5-1 ਨਾਲ ਪੱਛੜਨ ਤੋਂ ਬਾਅਦ 5-4 ’ਤੇ ਵਾਪਸੀ ਕਰਨ ਤੋਂ ਬਾਅਦ ਰਾਡੂਕਾਨੂ ਦੀ ਹਿੰਮਤ ਘੱਟ ਹੋਈ ਤੇ ਸਿਏਰਾ ਨੇ ਇਕ ਘੰਟੇ 45 ਮਿੰਟ ਤੋਂ ਬਾਅਦ ਜਿੱਤ ਹਾਸਲ ਕੀਤੀ।
TEAM INDIA ਦੀ ਜਿੱਤ ਤੋਂ ਬਾਅਦ ਵੀ ਨਹੀਂ ਰੁਕਿਆ ਮੈਚ, ਬਣਾ'ਤੀਆਂ ਟੀਚੇਂ ਤੋਂ 45 ਦੌੜਾਂ ਵੱਧ, ਜਾਣੋ ਵਜ੍ਹਾ
NEXT STORY