ਮੈਲਬੌਰਨ (ਭਾਸ਼ਾ)- ਇੰਗਲੈਂਡ ਅਤੇ ਪਾਕਿਸਤਾਨ ਵਿਚਾਲੇ ਐਤਵਾਰ ਨੂੰ ਇੱਥੇ ਐੱਮ.ਸੀ.ਜੀ. ਵਿੱਚ ਹੋਣ ਵਾਲੇ ਟੀ-20 ਵਿਸ਼ਵ ਕੱਪ ਦੇ ਫਾਈਨਲ ਅਤੇ ਅਗਲੇ ਦਿਨ ‘ਰਿਜ਼ਰਵ ਡੇਅ’ ਦੌਰਾਨ ਮੀਂਹ ਪੈਣ ਦਾ ਖ਼ਤਰਾ ਮੰਡਰਾ ਰਿਹਾ ਹੈ, ਜਿਸ ਕਾਰਨ ਦੋਵੇਂ ਟੀਮਾਂ ਸਾਂਝੇ ਤੌਰ ’ਤੇ ਜੇਤੂ ਐਲਾਨੀਆਂ ਜਾ ਸਕਦੀਆਂ ਹਨ। ਵਰਤਮਾਨ ਵਿੱਚ ਮੈਲਬੌਰਨ ਵਿੱਚ ਐਤਵਾਰ ਨੂੰ 25 ਮਿਲੀਮੀਟਰ ਤੱਕ ਮੀਂਹ ਪੈਣ ਦੀ ਸੰਭਾਵਨਾ 95 ਫ਼ੀਸਦੀ ਹੈ। ਮੌਸਮ ਵਿਭਾਗ ਦਾ ਕਹਿਣਾ ਹੈ, 'ਮੀਂਹ ਦੀ ਸੰਭਾਵਨਾ ਬਹੁਤ ਜ਼ਿਆਦਾ (ਲਗਭਗ 100 ਫ਼ੀਸਦੀ) ਹੈ। ਗਰਜ ਦੇ ਨਾਲ ਭਾਰੀ ਮੀਂਹ ਦੀ ਸੰਭਾਵਨਾ ਬਹੁਤ ਜ਼ਿਆਦਾ ਹੈ।' ਬਦਕਿਸਮਤੀ ਨਾਲ ਮੈਚ ਲਈ ਸੋਮਵਾਰ ਨੂੰ ਰੱਖੇ ਗਏ 'ਰਿਜ਼ਰਵ ਡੇ' 'ਤੇ ਵੀ ਮੀਂਹ ਦੀ ਸੰਭਾਵਨਾ 95 ਫ਼ੀਸਦੀ ਸੰਭਾਵਨਾ ਹੈ, ਜਿਸ ਵਿਚ 5 ਤੋਂ 10 ਮਿਲੀਮੀਟਰ ਮੀਂਹ ਪੈ ਸਕਦਾ ਹੈ।
ਇਹ ਵੀ ਪੜ੍ਹੋ: ਹਾਰ ਮਗਰੋਂ ਭਾਵੁਕ ਹੋਏ ਵਿਰਾਟ ਕੋਹਲੀ, ਕਿਹਾ- ਅਸੀਂ ਆਪਣੇ ਸੁਫ਼ਨੇ ਨੂੰ ਹਾਸਲ ਕੀਤੇ ਬਿਨਾਂ...
ਫਾਈਨਲ ਲਈ ਟੂਰਨਾਮੈਂਟ ਦਾ ਨਿਯਮ ਕਹਿੰਦਾ ਹੈ ਕਿ ਨਾਕਆਊਟ ਪੜਾਅ ਦੇ ਮੈਚ ਵਿੱਚ ਹਰੇਕ ਟੀਮ ਨੂੰ ਘੱਟੋ-ਘੱਟ 10 ਓਵਰ ਖੇਡਣੇ ਜ਼ਰੂਰੀ ਹਨ। ਜੇਕਰ ਮੀਂਹ ਕਾਰਨ ਦੋਵਾਂ ਦਿਨ ਦੀ ਖੇਡ ਨਹੀਂ ਖੇਡੀ ਜਾਂਦੀ ਹੈ ਤਾਂ ਇੰਗਲੈਂਡ ਅਤੇ ਪਾਕਿਸਤਾਨ ਟਰਾਫੀ ਨੂੰ ਸਾਂਝਾ ਕਰਨ ਲਈ ਮਜਬੂਰ ਹੋਣਗੇ। ਰਿਪੋਰਟ ਮੁਤਾਬਕ,'ਜੇਕਰ ਮੈਚ ਐਤਵਾਰ ਨੂੰ ਸ਼ੁਰੂ ਹੋ ਚੁੱਕਾ ਹੈ ਪਰ ਪੂਰਾ ਨਹੀਂ ਹੋ ਸਕਿਆ ਤਾਂ ਇਹ ਜਿੱਥੇ ਰੁੱਕਿਆ ਸੀ, ਉਥੋਂ ਹੀ 'ਰਿਜ਼ਰਵ ਡੇ' 'ਤੇ ਸ਼ੁਰੂ ਹੋਵੇਗਾ। ਟਾਸ ਹੋਣ ਤੋਂ ਬਾਅਦ ਮੈਚ 'ਲਾਈਵ' ਮੰਨਿਆ ਜਾਵੇਗਾ।'
ਇਹ ਵੀ ਪੜ੍ਹੋ: ਰਵਿੰਦਰ ਜਡੇਜਾ ਦੀ ਪਤਨੀ ਰਿਵਾਬਾ ਲੜੇਗੀ ਵਿਧਾਨ ਸਭਾ ਚੋਣ, ਭਾਜਪਾ ਨੇ ਇਸ ਸੀਟ ਤੋਂ ਦਿੱਤੀ ਟਿਕਟ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਵਿਸ਼ਵ ਟੀਮ ਸ਼ਤਰੰਜ ਚੈਂਪੀਅਨਸ਼ਿਪ ’ਚ ਵਿਦਿਤ ਦੀ ਅਗਵਾਈ ’ਚ ਉਤਰੇਗੀ ਭਾਰਤੀ ਟੀਮ
NEXT STORY