ਸਪੋਰਟਸ ਡੈਸਕ— ਇੰਗਲੈਂਡ ਦੇ ਕਪਤਾਨ ਇਓਨ ਮੋਰਗਨ ਦਾ ਮੰਨਣਾ ਹੈ ਕਿ ਸਲਾਮੀ ਬੱਲੇਬਾਜ਼ ਜੇਸਨ ਰਾਏ ਨੇ ਪਿਛਲੇ ਦੋ ਸਾਲਾਂ 'ਚ ਆਪਣੇ ਅੰਦਰ ਦਾ ਜਜ਼ਬਾ ਜਗਾਇਆ ਅਤੇ ਆਪਣੇ ਇਸ ਸੁਧਾਰ ਨਾਲ ਹੀ ਉਸ ਨੇ ਪਿਛਲੇ ਦੋ ਸਾਲਾਂ 'ਚ ਕੌਮਾਂਤਰੀ ਪੱਧਰ 'ਤੇ ਸ਼ਾਨਦਾਰ ਸਫਲਤਾ ਹਾਸਲ ਕੀਤੀ। ਰਾਏ ਨੇ ਪਿਛਲੇ 18 ਮਹੀਨਿਆਂ ਦੇ ਅੰਦਰ ਵਨ-ਡੇ 'ਚ ਆਪਣਾ ਛੇਵਾਂ ਸੈਂਕੜਾ ਲਗਾਇਆ ਜਿਸ ਨਾਲ ਇੰਗਲੈਂਡ ਸ਼ਨੀਵਾਰ ਨੂੰ ਬੰਗਲਾਦੇਸ਼ ਨੂੰ ਹਰਾ ਕੇ ਵਰਲਡ ਕੱਪ 'ਚ ਜਿੱਤ ਦੇ ਰਾਹ 'ਤੇ ਪਰਤਿਆ।
ਪਾਕਿਸਤਾਨ ਖਿਲਾਫ ਪੰਜ ਮੈਚਾਂ ਦੀ ਸੀਰੀਜ਼ 'ਚ ਰਾਏ ਨੇ ਬਿਹਤਰੀਨ ਬੱਲੇਬਾਜ਼ੀ ਕੀਤੀ ਸੀ। ਬੰਗਲਾਦੇਸ਼ ਖਿਲਾਫ 153 ਦੌੜਾਂ ਦੀ ਪਾਰੀ ਖੇਡਣ ਵਾਲੇ ਇਸ ਬੱਲੇਬਾਜ਼ ਦੀ ਕਪਤਾਨ ਮੋਰਗਨ ਨੇ ਵੀ ਰੱਜ ਕੇ ਸ਼ਲਾਘਾ ਕੀਤੀ। ਮੋਰਗਨ ਨੇ ਕਿਹਾ, ''ਸ਼ਾਇਦ ਉਸ ਦਾ ਸਭ ਤੋਂ ਮਜ਼ਬੂਤ ਪੱਖ ਉਸ ਦਾ ਜਜ਼ਬਾ ਹੈ। ਉਹ ਕਾਊਂਟੀ ਕ੍ਰਿਕਟਰ ਤੋਂ ਹੁਣ ਸੰਪੂਰਨ ਕੌਮਾਂਤਰੀ ਕ੍ਰਿਕਟਰ ਦੇ ਰੂਪ 'ਚ ਪ੍ਰਪੱਕ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਉਹ ਆਪਣੀ ਪਾਰੀ ਦੇ ਦੌਰਾਨ ਜਿਹੋ ਜਿਹੇ ਸ਼ਾਟਸ ਲਗਾਉਂਦਾ ਹੈ ਮੈਨੂੰ ਲਗਦਾ ਹੈ ਕਿ ਉਸ ਦੇ ਕੌਮਾਂਤਰੀ ਕਰੀਅਰ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤਕ ਉਸ 'ਚ ਕਾਫੀ ਬਦਲਾਅ ਆ ਗਿਆ ਹੈ।''
ਮਹਿਲਾ ਵਿਸ਼ਵ ਕੱਪ 'ਚ ਫਰਾਂਸ ਨੇ ਦੱਖਣੀ ਕੋਰੀਆ ਨੂੰ 4-0 ਨਾਲ ਹਰਾਇਆ
NEXT STORY