ਮੁੰਬਈ- ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਤੇ ਡਾਇਰੈਕਟਰ ਫਰਹਾਨ ਅਖਤਰ 1 ਜੂਨ ਨੂੰ ਸਪੇਨ ਦੇ ਮੈਡ੍ਰਿਡ ਵਿਚ ਹੋਣ ਵਾਲੇ ਯੂਏਫਾ ਚੈਂਪੀਅਨਸ ਲੀਗ ਦੇ ਫਾਈਨਲ ਮੁਕਾਬਲੇ ਵਿਚ ਭਾਰਤ ਵਲੋਂ ਅਧਿਕਾਰਤ ਮਹਿਮਾਨ ਹੋਵੇਗਾ। ਆਪਣੀ ਐਕਟਿੰਗ ਨਾਲ ਲੱਖਾਂ ਲੋਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਫਰਹਾਨ ਦੀ ਫੁੱਟਬਾਲ ਵਿਚ ਵੀ ਵਿਸ਼ੇਸ਼ ਦਿਲਚਸਪੀ ਹੈ। ਉਸ ਨੇ ਕਈ ਵਾਰ ਹੋਰਨਾਂ ਬਾਲੀਵੁੱਡ ਹਸਤੀਆਂ ਦੇ ਨਾਲ ਫੁੱਟਬਾਲ ਖੇਡ ਕੇ ਖੇਡ ਪ੍ਰਤੀ ਆਪਣੀ ਦਿਲਚਸਪੀ ਦਿਖਾਈ ਹੈ। ਫਰਹਾਨ ਯੂਏਫਾ ਲੀਗ ਦੇ ਦੌਰਾਨ ਮੁਹਿੰਮ ਯੂਏਫਾ ਚੈਂਪੀਅਨਸ ਲੀਗ ਨੂੰ ਦੇਖਣ ਤੇ ਸੁਪੋਰਟ ਕਰਦੇ ਨਜ਼ਰ ਆਉਣਗੇ। ਇਸ ਮੁਹਿੰਮ ਦਾ ਟੀਚਾ ਟੂਰਨਾਮੈਂਟ ਨੂੰ ਦੁਨੀਆ ਦੇ ਸਾਹਮਣੇ ਸ਼ਾਨਦਾਰ ਅੰਦਾਜ਼ 'ਚ ਪੇਸ਼ ਕਰਨਾ ਹੈ, ਜਿੱਥੇ ਵੱਖ-ਵੱਖ ਲੋਕ ਲੀਗ ਨੂੰ ਦੇਖਣ 'ਤੇ ਆਪਣੇ ਕਾਰਨ ਦੱਸਣਗੇ। ਯੂਏਫਾ ਚੈਂਪੀਅਨਸ ਲੀਗ 60 ਸਾਲ ਪਹਿਲਾਂ ਸ਼ੁਰੂ ਹੋਈ ਸੀ।
ਦਲਵਿੰਦਰ ਨੇ ਰੈਂਕਿੰਗ ਟੈਨਿਸ ਟੂਰਨਾਮੈਂਟ ਦਾ ਖਿਤਾਬ ਜਿੱਤਿਆ
NEXT STORY