ਸ਼ੰਘਾਈ : ਚੋਟੀ ਦਰਜਾ ਪ੍ਰਾਪਤ ਅਤੇ ਸਾਬਕਾ ਚੈਂਪੀਅਨ ਰੋਜਰ ਫੈਡਰਰ ਨੇ ਕੇਈ ਨਿਸ਼ਿਕੋਰੀ ਨੂੰ ਅਤੇ ਨੋਵਾਕ ਜੋਕੋਵਿਚ ਨੇ ਕੇਵਿਨ ਐਂਡਰਸਨ ਨੂੰ ਹਰਾ ਕੇ ਸ਼ੰਘਾਈ ਮਾਸਟਰਸ ਦੇ ਸੈਮੀਫਾਈਨਲ ਵਿਚ ਪ੍ਰਵੇਸ਼ ਕਰ ਲਿਆ ਹੈ। ਫੈਡਰਰ ਨੇ ਸ਼ੁੱਕਰਵਾਰ ਨੂੰ ਨਿਸ਼ਿਕੋਰੀ ਨੂੰ 6-4, 7-6 ਨਾਲ ਹਰਾ ਦਿੱਤਾ। 20 ਵਾਰ ਦੇ ਗ੍ਰੈਂਡਸਲੈਮ ਚੈਂਪੀਅਨ ਫੈਡਰਰ ਦਾ ਸਾਹਮਣਾ ਹੁਣ ਸ਼ਨੀਵਾਰ ਨੂੰ 13ਵਾਂ ਦਰਜਾ ਪ੍ਰਾਪਤ ਬੋਰਨਾ ਕੋਰਿਚ ਨਾਲ ਹੋਵੇਗਾ, ਜਿਸ ਨੇ ਮੈਥਿਊ ਐਬਡਨ ਨੂੰ 7-5, 6-4 ਨਾਲ ਹਰਾਇਆ। 14 ਵਾਰ ਦੇ ਸਰਬੀਆਈ ਗ੍ਰੈਂਡਰਸਲੈਮ ਚੈਂਪੀਅਨ ਜੋਕੋਵਿਚ ਨੇ ਕੇਵਿਨ ਐਂਡਰਸਨ ਨੂੰ 7-6, 6-3 ਨਾਲ ਹਰਾ ਕੇ ਆਖਰੀ ਚਾਰ ਵਿਚ ਪ੍ਰਵੇਸ਼ ਕਰ ਲਿਆ ਜਿਥੇ ਉਸ ਦਾ ਸਾਹਮਣਾ ਅਲੈਗਜ਼ੈਂਡਰ ਜਵੇਰੇਵ ਨਾਲ ਹੋਵੇਗਾ।
31 ਸਾਲਾਂ ਜੋਕੋਵਿਚ ਇਸ ਸਮੇਂ ਸ਼ਾਨਦਾਰ ਫਾਰਮ ਵਿਚ ਚਲ ਰਹੇ ਹਨ। ਉਸ ਨੇ ਵਿੰਬਲਡਨ ਤੋਂ ਬਾਅਦ ਸਿਨਸਿਨਾਟੀ ਮਾਸਟਰਸ ਅਤੇ ਅਮਰੀਕੀ ਓਪਨ ਵਿਚ ਜਿੱਤ ਦਰਜ ਕੀਤੀ। ਉਥੇ ਹੀ ਫਰਵਰੀ ਵਿਚ ਉਹ ਕੋਹਣੀ ਦੀ ਸੱਟ ਨਾਲ ਜੂਝ ਰਹੇ ਸੀ। ਜੋਕੋਵਿਚ ਹੁਣ ਸ਼ਨੀਵਾਰ ਨੂੰ ਜਵੇਰੇਵ ਨਾਲ ਭਿੜੇਗਾ ਜਿਸ ਨੇ ਕਾਈਲ ਐਡਮੰਡ ਨੂੰ 6-4, 6-4 ਨਾਲ ਹਰਾ ਕੇ ਆਪਣੇ ਪਹਿਲੇ ਸ਼ੰਘਾਈ ਮਾਸਟਰਸ ਸੈਮੀਫਾਈਨਲ ਵਿਚ ਜਗ੍ਹਾ ਬਣਾਈ।
ਫੇਨੇਸਤਾ ਓਪਨ : ਕ੍ਰਿਸ਼ ਅਤੇ ਡੇਨਿਮ 'ਚ ਹੋਵੇਗਾ ਖਿਤਾਬੀ ਮੁਕਾਬਲਾ
NEXT STORY